ਸਾਂਭ ਤੋਂ ਆਪਣੀ ਯਾਰੀ ਸਾਰੀ

ਸਾਂਭ ਤੋਂ ਆਪਣੀ ਯਾਰੀ ਸਾਰੀ
ਰਾਤ ਮੈਂ ਜਾਗਾਂ ਸਾਰੀ ਸਾਰੀ

ਮੇਰੇ ਅੰਦਰ ਐਬ ਹਜ਼ਾਰਾਂ
ਤੇਰੀ ਸੂਰਤ ਪਿਆਰੀ ਸਾਰੀ

ਉਹਨੇ ਨਜ਼ਰਾਂ ਭਰ ਕੇ ਤੱਕਿਆ
ਪੈਰੀਂ ਪਈ ਫ਼ਨਕਾਰੀ ਸਾਰੀ

ਉਹਦੀ ਮੂਰਤ ਫ਼ਿਰ ਨਾ ਲੱਭੀ
ਫੁੱਲੀ ਮੈਂ ਅਲਮਾਰੀ ਸਾਰੀ

ਚੜ੍ਹਦਾ ਸੂਰਜ ਵੇਖ ਕੇ ਹੱਸਿਆ
ਕਿੱਥੇ ਰਾਤ ਗੁਜ਼ਾਰੀ ਸਾਰੀ