ਨੀਲੇ ਪੀਲੇ ਕਾਲੇ ਸੱਪ

ਨੀਲੇ ਪੀਲੇ ਕਾਲੇ ਸੱਪ
ਮੇਰੇ ਆਲ ਦੁਆਲੇ ਸੱਪ

ਨਫ਼ਰਤ ਦੀ ਉਹ ਬਾਰਿਸ਼ ਹੋਈ
ਵਗੇ ਹਰ ਪਰਨਾਲੇ ਸੱਪ

ਫਲ਼ ਵਿਖਾ ਕੇ ਸੱਜਣਾਂ ਮੈਨੂੰ
ਮੇਰੇ ਵੱਲ ਉਛਾਲੇ ਸੱਪ

ਜੇ ਤੂੰ ਮੰਤਰ ਭੁੱਲ ਜਾਣਾ ਸੀ
ਫ਼ਿਰ ਤੂੰ ਕਾਹਨੂੰ ਪਾਲੇ ਸੱਪ

ਕੁੱਝ ਤੇ ਚੋਰੀ ਖਾ ਕੇ ਰਾਜ਼ੀ
ਕੁੱਝ ਨੇਂ ਜ਼ਹਿਰਾਂ ਵਾਲੇ ਸੱਪ

ਤੇਰਾ ਕੌਣ ਏ ਯਾਰ ਸਿਕੰਦਰ
ਸੱਪਾਂ ਦੇ ਰਖਵਾਲੇ ਸਪ