ਬਾਂਗਾਂ ਦੇ ਯਾ ਟਲ਼ ਖੜਕਾ

ਬਾਂਗਾਂ ਦੇ ਯਾ ਟਲ਼ ਖੜਕਾ
ਜੋ ਖੜਕਾਨਾ ਈ ਵੱਲ ਖੜਕਾ

ਕੱਟੇ ਰਾਤ ਵਿਛੋੜੇ ਵਾਲੀ
ਲੰਮੀ ਜਈ ਕੋਈ ਗੱਲ ਖੜਕਾ

ਉਹਨੇ ਖ਼ਾਲੀ ਆਉਣ ਨਹੀਂ ਦੇਣਾ
ਉਹਦਾ ਬੂਹਾ ਚੱਲ ਖੜਕਾ

ਆਗੇ ਕੌਣ ਸਿਆਣਾ ਸਮਝੇ
ਹੋਰ ਨਾ ਉੱਤੋਂ ਝੱਲ ਖੜਕਾ