ਬੇਥਵ੍ਹੀਆਂ

ਅਮਰਜੀਤ ਚੰਦਨ

ਧੱਕਦੇ ਕੋਲੇ ਨੂੰ ਤਲ਼ੀ 'ਤੇ ਰੱਖ ਕੇ ਵੇਖੋ ਮੁਮਕਿਨ ਹੈ ਤੁਹਾਡਾ ਹੱਥ ਨਾ ਜਿਲੇ ਸੂਰਜ ਜੋ ਅਸੰਖਾਂ ਵਰ੍ਹਿਆਂ ਤੋਂ ਰੋਜ਼ ਨਿਯਮ ਨਾਲ਼ ਚੜ੍ਹਦਾ ਰਿਹਾ ਹੈ ਮੁਮਕਿਨ ਹੈ ਕੱਲ ਨੂੰ ਨਾ ਚੜ੍ਹੇ ਮੇਜ਼ ਜੋ ਇਸ ਪੁਲ ਤੁਹਾਡੇ ਸਾਹਮਣੇ ਹੈ ਧਰਤੀ ਦੀ ਕਸ਼ਿਸ਼ ਨਾਲ਼ ਜਕੜਿਆ ਮੁਮਕਿਨ ਹੈ ਅਗਲੇ ਪਲ਼ ਅੱਡ ਕੇ ਛੱਤ ਨਾਲ਼ ਜਾ ਲੱਗੇ ؟ ਬੇਥਵ੍ਹੀਆਂ ਬੇਥਵ੍ਹੀਆਂ ਹੀ ਸਹੀ ਮੇਰੀ ਸੋਚ ਤਾਂ ਇਸ ਪੁਲ ਸੂਰਜ ਦੁਆਲੇ ਘਮਨੋਂ ਮੁਨਕਰ ਹੋਈ ਹੈ ਤੇ ਖੰਡ ਮੰਡਲਾਂ ਵਿਚ ਟੁੱਟਦੇ ਤਾਰਿਆਂ 'ਤੇ ਬੈਠ ਲੀਕਾਂ ਪਾਈਆਂ ਹਨ ਨਹੀਂ ਅਸੰਭਵ ਨਹੀਂ ਪ੍ਰਕਿਰਤੀ ਦੇ ਹੁਕਮ ਨੂੰ ਕਿੰਤੂ ਕਰਨਾ ਤੁਸੀਂ ਤਾਂ ਮਨੁੱਖ ਦੇ ਹੁਕਮ ਨੂੰ ਹੀ ਭਾਣਾ ਮੰਨੀ ਬੈਠੇ ਹੋ ਹਕਮੋਂ ਬਾਹਰ ਹੋ ਤੁਰ ਕੇ ਤਾਂ ਵੇਖੋ ਧੱਕਦੇ ਕੋਲੇ ਨੂੰ ਤਲ਼ੀ 'ਤੇ ਰੱਖ ਤਾਂ ਵੇਖੋ

Share on: Facebook or Twitter
Read this poem in: Roman or Shahmukhi

ਅਮਰਜੀਤ ਚੰਦਨ ਦੀ ਹੋਰ ਕਵਿਤਾ