ਮੇਰੀ ਮਾਂ ਮੇਰਾ ਸਹਾਰਾ

ਮੈਨੂੰ ਮੁਹੱਬਤ ਕਰਨ ਵਾਲੇ
ਬਹੁਤ ਮਿਲੇ
ਦਿਲ ਜਾਨ ਕੁਰਬਾਨ ਕਰਨ ਵਾਲੇ
ਬਹੁਤ ਮਿਲੇ
ਤਾਰੀਫ਼ ਦਾ ਨਸ਼ਾ ਦੇਣ ਵਾਲੇ
ਬਹੁਤ ਮਿਲੇ
ਐਸ਼ੋ ਆਰਾਮ ਸੱਜੇ ਬਸਤਰਰ
ਬਹੁਤ ਮਿਲੇ

ਜਦ ਉਤਰਿਆ ਨਸ਼ਾ ਦੌਲਤ,ਸ਼ੋਹਰਤ ਦਾ
ਝੂਠੀ ਮੁਹੱਬਤ ਦਾ
ਰਹੇ ਨਾ ਕੋਈ ਪਾਸ ਖੜੇ
ਇਕ ਮਾਂ ਹੀ ਸੀ ਮੇਰੀ
ਜਿਸ ਨੇ ਡਿੱਗਣ ਲੱਗੇ ਨੂੰ
ਬਾਂਹਾਂ ਦੇ ਆਸਰੇ ਦੁਤੀਏ
ਜਦ ਕੋਈ ਨਹੀਂ ਸੀ
ਸੰਗ ਟੁਰਨ ਵੇਲੇ ਮੇਰੇ
ਮੇਰੀ ਮਾਂ ਨੇ ਮੈਨੂੰ
ਆਪਣੇ ਕਦਮ ਦੁਤੀਏ
ਹਿੰਮਤ ਅਤੇ ਹੌਸਲੇ ਦਿੱਤੇ