ਮੈਂ ਕਾਫ਼ਰ ਹੀ ਸਹੀ

ਮੈਂ ਕਾਫ਼ਰ ਹੀ ਸਹੀ
ਪਰ ਮੈਂ ਮੁਹੱਬਤ ਕੀਤੀ ਹੈ
ਜ਼ਮਾਨਾ ਸਜ਼ਾ ਦੇਵੇ ਮੈਨੂੰ
ਜੇ ਮੈਂ ਗੁਸਤਾਖ਼ੀ ਕੀਤੀ ਹੈ
ਰਾਧਾ ਨੇ ਵੀ ਕ੍ਰਿਸ਼ਨ ਪੂਜਾ ਦੀ
ਇਹੀ ਗੁਸਤਾਖ਼ੀ ਕੀਤੀ ਸੀ

ਤੇ ਜ਼ਮਾਨੇ ਦੀਆਂ ਚੋਭਾਂ ਝੱਲ ਕੇ
ਵੀ ਉਸ ਨੇ ਸੀ ਨਾ ਕੀਤੀ ਸੀ
ਮੀਰਾਂ ਨੇ ਸ਼ਾਮ ਦੀ ਬਣ ਬਾਂਵਰੀ
ਜ਼ਹਿਰ ਬਾਸ਼ੋਕ ਪੀਤੀ ਸੀ
ਹਾਲੋਂ ਬੇਹਾਲ ਹੋ ਕੇਵੀ
ਸ਼ਾਮ ਦੀ ਉਡੀਕ ਕੀਤੀ ਸੀ

ਮੈਂ ਮੀਰਾਂ ਨਾ ਹੀ ਸਹੀ
ਤੇ ਨਾ ਮੈਂ ਰਾਧਾ ਹੋ ਸਕਦੀ ਹਾਂ
ਪਰ ਮੁਹੱਬਤ ਕਰਨ ਦੀ ਗੁਸਤਾਖ਼ੀ
ਤਾਂ ਮੈਂ ਵੀ ਕਰ ਹੀ ਸਕਦੀ ਹਾਂ
ਕਰਾਂ ਇਨਸਾਨਾਂ ਨੂੰ ਮੁਹੱਬਤ
ਜਾਂ ਮੈਂ ਕਰਾਂ ਕਿਸੇ ਬੁੱਤ ਨੂੰ

ਕਿਉਂ ਹੋਵੇ ਫ਼ਿਕਰ ਤੈਨੂੰ
ਜਾਂ ਹੋਵੇ ਫ਼ਿਕਰ ਕਿਉਂ ਉਸ ਨੂੰ
ਮੈਂ ਕੋਈ ਜੁਰਮ ਨਹੀਂ ਕੀਤਾ
ਤੇ ਨਾ ਕੋਈ ਕਹਿਰ ਢਾਇਆ ਹੈ
ਬੱਸ ਕਿਉਂ ਤਰਜ਼ ਜ਼ਮਾਨੇ ਨੂੰ
ਆਪਣੀ ਠੋਕਰ ਲਾਇਆ ਹੀਏ
ਤੂੰ ਕਾਫ਼ਰ ਕਹਿ ਪੁਕਾਰ ਮੈਨੂੰ
ਇਹ ਤੇਰਾ ਦਾਇਆ ਹੀਏ
ਕਿਉਂਕਿ ਤੇਰੇ ਦਿਲ ਤੇ ਬੈਠਾ
ਇਕ ਨਫ਼ਰਤ ਦਾ ਸਾਇਆ ਹੈ

ਅੰਜੂ ਕਾਫ਼ਰ ਹੀ ਸਹੀ
ਪਰ ਹੈ ਨਹੀਂ ਪਿਆਰ ਤੋਂ ਖ਼ਾਲੀ
ਲਾਹਨਤ ਹੈ ਉਸ ਜ਼ਮਾਨੇ ਨੂੰ
ਜਿਸ ਜਿਸ ਨੇ ਨਫ਼ਰਤ ਹੀ ਹੈ ਪਾਲ਼ੀ
ਮੈਂ ਕਾਫ਼ਰ ਹੀ ਸਹੀ
ਪਰ ਮੈਂ ਮੁਹੱਬਤ ਕੀਤੀ ਹੈ
ਜ਼ਮਾਨਾ ਸਜ਼ਾ ਦੇਵੇ ਮੈਨੂੰ
ਜੇ ਮੈਂ ਗੁਸਤਾਖ਼ੀ ਕੀਤੀ ਹੈ