See this page in :
ਦਿਲ ਦੀ ਗੱਲ ਦੱਸਣ ਲਈ
ਜ਼ਰਾ ਵਕਤ ਤਾਂ ਲਗਦਾ ਹੀ ਹੈ
ਦੁਸ਼ਮਣ ਤੇ ਦੋਸਤ ਨੂੰ ਪਛਾਨਣ ਵਿਚ
ਜ਼ਰਾ ਧੋਖਾ ਤਾਂ ਲਗਦਾ ਹੀ ਹੈ
ਪੱਥਰਾਂ ਦੇ ਸ਼ਹਿਰ ਚੋਂ ਖ਼ੁਦਾ ਲੱਭਣ ਲਈ
ਪੱਥਰ ਨਾਲ਼ ਮੱਥਾ ਤੇ ਲਗਦਾ ਹੀ ਹੈ
ਹਰ ਚਿਹਰੇ ਨੂੰ ਦਰਵੇਸ਼ ਮੰਨਣ ਲਈ
ਦਾਨਵ ਦਾ ਮਖੌਟਾ ਤੋੜਨਾ ਤੇ ਫਬਦਾ ਹੀ ਹੈ
ਮੰਗਲ ਸੂਤਰ, ਅਗਨੀ ਫੇਰੇ ਤੇ ਕਿਸਮਾਂ
ਸਭ ਕੁੱਝ ਮੁਸ਼ਕਿਲ ਤੇ ਲਗਦਾ ਹੀ ਹੈ
ਰਹਜ਼ੀਬ,ਸੰਸਕਾਰ ਤੇ ਅਕਲਾਂ ਦਾ ਕਾਇਦਾ
ਜ਼ਰਾ ਪੜ੍ਹਾਉਣਾ ਮੁਸ਼ਕਿਲ ਤੇ ਲਗਦਾ ਹੀ ਹੈ
ਦਿਲ ਦੀ ਗੱਲ ਦੱਸਣ ਲਈ
ਜ਼ਰਾ ਵਕਤ ਤਾਂ ਲਗਦਾ ਹੀ ਹੈ