ਜ਼ਿੰਦਗੀ

ਮੇਰੇ ਤੇਜ਼ ਕਦਮਾਂ ਵਾਂਗੂੰ
ਹੈ ਦੌੜਦੀ ਇਹ ਜ਼ਿੰਦਗੀ

ਕਮਰੇ ਚ ਲੱਗੀ ਘੜੀ ਵਾਂਗੂੰ
ਹੈ ਸਰਕਦੀ ਇਹ ਜ਼ਿੰਦਗੀ

ਇਹ ਦੱਸ ਰਹੀ ਹੈ ਮੈਨੂੰ
ਬੀਤੇ ਸਮਿਆਂ ਦਾ ਹਿਸਾਬ

ਸੰਕੇਤ ਕਰ ਰਹੀ ਹੈ ਮੈਨੂੰ
ਕੰਨਾਂ ਹੈ ਹੋਰ ਬਾਕੀ ਸਾਥ

ਅਣਥੱਕ ਬੀਤ ਰਹੇ ਇਹ ਪਲ
ਤੇ ਮੇਰੇ ਬੇਲਗ਼ਾਮ ਜਜ਼ਬੇ

ਬੇ ਮੁਹਤਾਜ ਨੇਂ ਦੋਨੋਂ
ਕਿਸੇ ਅਸੂਲ, ਕਿਸੇ ਹੱਦ ਦੇ

ਨਹੀਂ ਹੈ ਵਕਤ ਦੋਨਾਂ ਪਾਸ
ਕਿਸੇ ਦਾ ਹਾਲ ਪੁੱਛਣ ਦਾ

ਤੇ ਇਹ ਵੀ ਸਮਝ ਨਹੀਂ ਸਕਦੇ
ਕਿ ਉਸ ਦਾ ਹਸ਼ਰ ਕੀ ਹੁੰਦਾ