ਹਿਟਲਰ ਤਾਂ ਚਿੱਤਰਕਾਰ ਸੀ

ਇਤਿਹਾਸ ਬਦਲ ਕੇ ਰੱਖ ਦਿੰਦੀ ਹੈ
ਧਰਮਾਂ ਦਾ ਨਫ਼ਰਤ
ਪੁਜਾਰੀਆਂ ਦਾ ਮੱਤ ਭੀਦਦ
ਰਚ ਦਿੰਦੀ ਹੈ
ਆਮ ਇਨਸਾਨ ਦਿਆਂ
ਰਗਾਂ ਵਿਚ ਵਿਨਾਸ਼ਕਾਰੀ ਖੇਲ
ਬਾਲ ਦਿੰਦੀ ਹੈ
ਅਕਲਾਂ ਦੇ ਇੰਦ ੍ਰਰ
ਸੁਰਖ਼ ਲਾਟ ਦੀ ਲੌ
ਤਾਣ ਦਿੰਦੀ ਹੈ
ਕੈਨਵਸ ਅਤੇ
ਰੰਗਾਂ ਦਾ ਜਾਦੂ

ਛਿੜਕਣ ਵਾਲੇ ਬੁਰਸ਼ ਦੀ ਥਾਂ
ਥੰਮ੍ਹ ਦਿੰਦੀ ਹੈ ਹੱਥ ਵਿਚ
ਤਲਵਾਤ
ਬੰਦੂਕ
ਗੋਲਾ ਬਾਰੂਦ
ਤੇ ਬਣ ਜਾਂਦਾ ਹੈ ਇਨਸਾਨ
ਹਿਟਲਰ

ਜਿਹੜਾ ਕਰਦੀਨਦਾ ਹੈ
ਧਰਤੀ ਦਾ ਵਿਨਾਸ਼
ਉਹ ਧਰਤੀ
ਜਿਸ ਨੂੰ
ਖ਼ੁਦ ਉਸ ਨੇ ਕਦੇ ਵਾਹਿਆ ਸੀ
ਬੀਜਿਆ ਸੀ
ਸਜਾਇਆ ਸੀ
ਆਉਣੇ ਰੰਗਾਂ ਦੇ ਨਾ ਲੱਲ
ਰਹਿਣ ਵਾਸਤੇ
ਉਫ਼ , ਧਰਮ ਦੀ ਨਫ਼ਰਤ
ਬਣਾ ਦਿੰਦੀ ਹੈ
ਆਮ ਇਨਸਾਨ ਨੂੰ
ਹਿਟਲਰ