ਪਤਾ ਹੈ ਮੈਨੂੰ ਆਦਤ ਉਸ ਦੀ ਦਾ

ਹੈ ਆਦਤ ਉਸ ਦੀ, ਖ਼ਾਮੋਸ਼ੀ ਵਿਚ ਪਿਆਰ ਕਰਨਾ
ਸੁਣਨੇ ਬੋਲ ਮੁਹੱਬਤ ਦੇ, ਖ਼ੁਦ ਇਜ਼ਹਾਰ ਨਾ ਕਰਨਾ

ਰੱਖੇਗਾ ਦਿਲ ਵਿਚ ਤੂਫ਼ਾਨ ਮੁਹੱਬਤ ਦੇ ਰੋਕ ਕੇ
ਭਾਵੇਂ ਤਨਹਾਈ ਵਿਚ ਪਵੇ ਕਿੰਨਾ ਵੀ ਦੁੱਖ ਜਰਨਾ

ਜ਼ਾਹਰ ਕਦੀ ਨਹੀਂ ਕਰੇਗਾ ਅਪਣਾ ਸੰਜੀਦਾ ਹਰ ਦਾ
ਹੈ ਮਨਜ਼ੂਰ ਉਸ ਨੂੰ ਮੇਰੀ ਖ਼ਾਤਿਰ ਸੂਲੀ ਤੇ ਚੜ੍ਹਨਾ

ਖ਼ਤ ਮੁਹੱਬਤ ਦੇ ਜ਼ਰੂਰ ਹੀ ਲਿਖਦਾ ਉਹ ਰਹਿੰਦਾ ਹੈ
ਪਰ ਗਵਾਰਾ ਨਹੀਂ ਉਸ ਨੂੰ ਨਾਮ ਦਾ ਜ਼ਿਕਰ ਤੱਕ ਕਰਨਾ

ਫ਼ਿਕਰ ਹੈ ਉਸ ਨੂੰ ਮੇਰਾ ਇਸ ਵਿਚ ਸ਼ੱਕ ਨਹੀਂ ਕੋਈ
ਇਸੇ ਲਈ ਕਿਰਦਾਰ ਰਹਿੰਦਾ ਮੇਰੇ ਘਰ ਦੀ ਉਹ ਪਰ ਕਰਮਾ

ਅਜੀਬ ਇਸ਼ਕ ਹੈ ਉਸ ਦਾ ਜਾਂ ਇਹ ਐਸੀ ਇਬਾਦਤ ਹੈ
ਪਵੇ ਫ਼ਰਿਸ਼ਤਿਆਂ ਨੂੰ ਵੀ ਵੀ ਸ਼ਾਇਦ ਸਜਦਾ ਉਸ ਨੂੰ ਕਰਨਾ