ਮੇਰੇ ਬੋਲਾਂ ਦੇ ਚੰਨ ਸੂਰਜ ਚਮਕਣ ਜੰਗਲ਼ ਬਾਰਾਂ ਵਿਚ

ਮੇਰੇ ਬੋਲਾਂ ਦੇ ਚੰਨ ਸੂਰਜ ਚਮਕਣ ਜੰਗਲ਼ ਬਾਰਾਂ ਵਿਚ
ਰਾਤ ਦੇ ਰਾਹੀ ਰਸਤਾ ਟੂ ਲਹਿਣ ਉਨ੍ਹਾਂ ਦੇ ਲਸ਼ਕਾਰਾਂ ਵਿਚ

ਜਿਹੜੇ ਧਾੜਵੀਆਂ ਨੂੰ ਪਿੰਡੋਂ, ਬਾਹਰ ਕੱਢਣ ਨਿਕਲੇ ਸਨ,
ਮੇਰਾ ਅਣਖੀ ਪੱਤਰ ਵੀ ਸੀ, ਉਨ੍ਹਾਂ ਸ਼ਹਿ ਅਸਵਾਰਾਂ ਵਿਚ

ਮੈਂ ਸੱਜਣਾਂ ਦੀ ਦੂਰੀ ਕਾਰਨ, ਅੱਤ ਕਰ ਮਾਇਆ ਰਹਿਣਾਂ ਹਾਂ,
ਕੂੰਜ ਵਛੜਕੇ ਡਾਰੋਂ ਹੋਵੇ, ਕਿਵੇਂ ਮੌਜ ਬਹਾਰਾਂ ਵਿਚ

ਬੰਦੇ ਆਪਣੇ ਨਾਲ਼ ਇਨ੍ਹਾਂ ਨੂੰ ਕਬਰਾਂ ਵਿਚ ਲੈ ਜਾਂਦੇ ਨੇ,
ਦਿਲ ਦੇ ਭੇਦ ਕਦੇ ਨਹੀਂ ਆਉਂਦੇ ਤਹਿਰੀਰਾਂ-ਗੁਫ਼ਤਾਰਾਂ ਵਿਚ

ਹਮਦਰਦੀ ਦੇ ਬੋਲਾਂ ਦਾ ਮੁੱਲ ਮੇਰੇ ਬਾਝੋਂ ਦੱਸੇ ਕੌਣ,
ਸਦੀਆਂ ਤੋਂ ਮੈਂ ਲੱਭਦਾ ਫਿਰਨਾਂ, ਗ਼ਮਖੁਆਰੀ ਗ਼ਮਖਵਾਰਾਂ ਵਿਚ

ਉਨਖ਼ਾਂ ਵਾਲਾ ਪੱਤਰ ਘਰ ਵਿਚ ਲੰਮੀ ਤਾਣ ਕੇ ਸੁੱਤਾ ਏ,
ਪਿਓ ਦੀ ਪੱਗ ਤੇ ਮਾਂ ਦੀ ਚੁਣੀ, ਰਲ਼ ਗਈ ਏ ਬਾਜ਼ਾਰਾਂ ਵਿਚ

ਜੋ ਇਨਸਾਨ ਕਬੀਲੇ ਅਤੇ ਸਿਰ ਵਾਰਨ ਤੋਂ ਡਰਦਾ ਏ,
ਆਰਿਫ਼ ਉਹਨੂੰ ਕਦੇ ਨਾ ਮਥੀਏ ਭ੍ਭੱਲ ਕੇ ਵੀ ਸਰਦਾਰਾਂ ਵਿਚ

See this page in  Roman  or  شاہ مُکھی

ਆਰਿਫ਼ ਅਬਦਾਲਮਤੀਨ ਦੀ ਹੋਰ ਕਵਿਤਾ