ਚੁੱਪ ਹਨੇਰਾ, ਅੱਖਰ ਚਾਨਣ

ਚੁੱਪ ਹਨੇਰਾ, ਅੱਖਰ ਚਾਨਣ
ਬੋਲ ਕਿ ਤੈਨੂੰ ਲੋਕੀ ਜਾਨਣ

ਦਾਣੇ ਬੀਣੇ ਮੰਗਦੇ ਡਿਠੇ
ਪਾਗਲ ਇਥੇ ਮੌਜਾਂ ਮਾਨਣ

ਜੀ ਕਰਦਾ ਏ ਲੋਕੀ ਮੈਨੂੰ
ਤੇਰੇ ਨਾਂ ਦੇ ਨਾਲ਼ ਪਛਾਨਣ

ਤੱਕਣਾ ਉਹਨੂੰ ਹੱਜ ਕਾਅਬੇ ਦਾ
ਬੇਸ਼ੱਕ ਲੋਕੀ ਕਾਫ਼ਰ ਜਾਨਣ

ਸੱਜਣ ਪੈਰਾਂ ਹੇਠ ਵਿਛਾਵਣ
ਭਾਵੇਂ ਆਜ਼ਮ ਸਿਰ ਤੇ ਤਾਨਣ

ਹਵਾਲਾ: ਸਾਈਂ ਸਨੀਹੜੇ ਘੱਲੇ, ਆਜ਼ਮ ਮੁਲਕ; ਸਾਂਝ; ਸਫ਼ਾ 41 ( ਹਵਾਲਾ ਵੇਖੋ )