ਜੇ ਨਈਂ ਝੱਲਣਾ ਭਾਰ ਕਿਸੇ ਦਾ

ਜੇ ਨਈਂ ਝੱਲਣਾ ਭਾਰ ਕਿਸੇ ਦਾ
ਕੀ ਸਦਵਾਉਣਾ ਯਾਰ ਕਿਸੇ ਦਾ

ਪਲਕਾਂ ਤੇ ਨਾ ਤਾਰੇ ਰੱਖੀਏ
ਕਰ ਲਈਏ ਇਤਬਾਰ ਕਿਸੇ ਦਾ

ਹਿਜਰ ਹੰਢਾਨਾ ਉਮਰਾਂ ਤੀਕਰ
ਹੁੰਦਾ ਏ ਦੁਸ਼ਵਾਰ ਕਿਸੇ ਦਾ

ਗੋਲੀ ਨਾਲੋਂ ਡਾਹਡਾ ਬੀਬਾ!
ਨਾ ਵਰਗਾ ਇਕਰਾਰ ਕਿਸੇ ਦਾ

ਆਜ਼ਮ ਜਿੰਦੜੀ ਟੋਰੀ ਆਵੇ
ਹਾਂ ਵਰਗਾ ਇਨਕਾਰ ਕਿਸੇ ਦਾ

ਹਵਾਲਾ: ਸਾਈਂ ਸਨੀਹੜੇ ਘੱਲੇ, ਆਜ਼ਮ ਮੁਲਕ; ਸਾਂਝ; ਸਫ਼ਾ 29 ( ਹਵਾਲਾ ਵੇਖੋ )