ਜਿੰਦ ਨਿਮਾਣੀ ਮੁੱਕਦੀ ਜਾਵੇ

ਜਿੰਦ ਨਿਮਾਣੀ ਮੁੱਕਦੀ ਜਾਵੇ
ਕਿਹੜਾ ਦਰਦੀ ਦਰਦ ਵੰਡਾਵੇ

ਸੁਖ ਨੂੰ ਲੱਭਣ ਤਸੀਆਂ ਅੱਖਾਂ
ਦੁੱਖ ਦੇ ਮਿਲਦੇ ਸਭ ਵਰਤਾਵੇ

ਹਰ ਸ਼ੈ ਉਤੇ ਕੁਦਰਤ ਤੇਰੀ
ਲੱਖ ਪਿਆ ਕੋਈ ਰੱਬ ਅਖਵਾਵੇ

ਜੀਭਾਂ ਦੇ ਮੁੱਲ ਵੱਟੇ ਲੋਕਾਂ
ਕੀ ਕੋਈ ਸੱਚੀ ਗੱਲ ਸੁਣਾਵੇ

ਮੈਂ ਦਰਦਾਂ ਦਾ ਪਾਂਧੀ ਆਜ਼ਮ
ਕਿਹੜਾ ਮੇਰਾ ਸਾਥ ਨਿਭਾਵੇ

ਹਵਾਲਾ: ਸਾਈਂ ਸਨੀਹੜੇ ਘੱਲੇ, ਆਜ਼ਮ ਮੁਲਕ; ਸਾਂਝ; ਸਫ਼ਾ 31 ( ਹਵਾਲਾ ਵੇਖੋ )