ਮੈਨੂੰ ਲਗਦਾ ਏ ਝੋਲ ਵੇ ਬੀਬਾ

ਮੈਨੂੰ ਲਗਦਾ ਏ ਝੋਲ ਵੇ ਬੀਬਾ
ਦੂਜੀ ਵਾਰੀ ਤੋਲ ਵੇ ਬੀਬਾ

ਵੈਰੀ ਜੱਗ ਨੂੰ ਚੁੱਲ੍ਹੇ ਪਾਵਾਂ
ਤੂੰ ਜੇ ਹੋਵੇਂ ਕੋਲ਼ ਵੇ ਬੀਬਾ

ਨ੍ਹੇਰਾ ਪੱਬਾਂ ਭਾਰ ਖੁੱਲਾ ਏ
ਪੋ ਫੁੱਟੇ ਕੁਝ ਬੋਲ ਵੇ ਬੀਬਾ

ਕਿਹੜੀ ਨੁੱਕਰੇ ਮੈਂ ਬੈਠਾ ਵਾਂ
ਅਪਣਾ ਅੰਦਰ ਫੋਲ ਵੇ ਬੀਬਾ

ਕੰਧਾਂ ਨੂੰ ਵੀ ਕੰਨ ਹੁੰਦੇ ਨੇਂ
ਆਜ਼ਮ ਹੋਲੀ ਬੋਲ ਵੇ ਬੀਬਾ

ਹਵਾਲਾ: ਸਾਈਂ ਸਨੀਹੜੇ ਘੱਲੇ, ਆਜ਼ਮ ਮੁਲਕ; ਸਾਂਝ; ਸਫ਼ਾ 33 ( ਹਵਾਲਾ ਵੇਖੋ )