See this page in :
ਚਿਤਾ ਦੀ ਲੌ ਵਿਚ ਜੀਂਦੇ ਲੋਕ
ਅੰਨ੍ਹੇਰੇ ਕੋਲੋਂ ਬਹੁੰ ਡਰਦੇ ਨੇਂ
ਆਪਣੀ ਆਪਣੀ ਸੱਧਰਾਂ ਦੀ ਅਰਥੀ
ਆਪਣੇ ਆਪਣੇ ਮੋਢੇ ਚਾ ਕੇ
ਭੀੜੋ ਭੀੜ ਸ਼ਮਸ਼ਾਨ ਟੁਰਦੇ ਨੇਂ
ਸ਼ਹਿਰ ਦੇ ਲੋਕਾਂ ਨੂੰ ਇਹ ਡਰ ਏ
ਚਿਤਾ ਦਾ ਬਾਲਣ ਥੁੜ ਨਾ ਜਾਏ
ਫ਼ਿਰ ਅਨ੍ਹੇਰਾ ਮੁੜ ਨਾ ਆਏ
ਪਹਿਲੀ ਚਿਤਾ ਦੀ ਅੱਗ ਤੋਂ ਲੈ ਕੇ
ਇਹ ਚੁਆਤੀ ਬਲਦੀ ਆਂਦੀ
ਸੱਧਰਾਂ ਸੋਚਾਂ ਸੁੱਤੀ ਦਾ ਬਾਲਣ
ਅਰਥੀ ਨੂੰ ਅਰਥੀ ਰੁਲਦੀ ਆਉਂਦੀ