ਲਬੁ ਪਾਪੁ ਦੁਇ ਰਾਜਾ ਮਹਤਾ ਕੂੜੁ ਹੋਆ ਸਿਕਦਾਰੁ

ਲਬੁ ਪਾਪੁ ਦੁਇ ਰਾਜਾ ਮਹਤਾ ਕੂੜੁ ਹੋਆ ਸਿਕਦਾਰੁ
ਕਾਮੁ ਨੇਬੁ ਸਦਿ ਪੁਛੀਐ ਬਹਿ ਬਹਿ ਕਰੇ ਬੀਚਾਰੁ

ਅੰਧੀ ਰਯਤਿ ਗਿਆਨ ਵਿਹੂਣੀ ਭਾਹਿ ਭਰੇ ਮੁਰਦਾਰੁ
ਗਿਆਨੀ ਨਚਹਿ ਵਾਜੇ ਵਾਵਹਿ ਰੂਪ ' ਕਰਹਿ ਸੀਗਾਰੁ

ਊਚੇ ਕੂਕਹਿ ਵਾਦਾ ਗਾਵਹਿ ਜੋਧਾ ਕਾ ਵੀਚਾਰੁ
ਮੂਰਖ ਪੰਡਿਤ ਹਿਕਮਤਿ ਹੁਜਤਿ ਸੰਜੈ ਕਰਹਿ ਪਿਆਰੁ

ਧਰਮੀ ਧਰਮੁ ਕਰਹਿ ਗਾਵਾਵਹਿ ਮੰਗਹਿ ਮੋਖ ਦੁਆਰੁ
ਜਤੀ ਸਦਾਵਹਿ ਜੁਗਤਿ ਨ ਜਾਣਹਿ ਛਡਿ ਬਹਹਿ ਘਰ ਬਾਰੁ

ਸਭੁ ਕੋ ਪੂਰਾ ਆਪੇ ਹੋਵੈ ਘਟਿ ਨ ਕੋਈ ਆਖੈ
ਪਤਿ ਪਰਵਾਣਾ ਪਿਛੈ ਪਾਈਐ ਤਾ ਨਾਨਕ ਤੋਲਿਆ ਜਾਪੈ

ਹਵਾਲਾ: ਆਖਿਆ ਬਾਬਾ ਨਾਨਕ ਨੇ, ਐਡੀਟਰ ਸ਼ਫ਼ਕਤ ਤਨਵੀਰ ਮਿਰਜ਼ਾ

ਉਲਥਾ

Greed and sins are the king and prime minister; falsehood is the treasurer. Sexual desire, the chief advisor, is summoned and consulted; they all sit together and contemplate their plans. Their subjects are blind, and without wisdom, they try to please the will of the dead. The spirituality wise dance and play their musical instruments, adorning themselves with beautiful decorations. They shout out loud, and sing epic poems and heroic stories. The fools call themselves spiritual scholars, and by their clever tricks, they love to gather wealth. The righteous waste their righteousness, by asking the door of salvation. They call themselves celibate, and abandon their homes, but they do not know the true way of life.
Everyone calls himself perfect; none call themselves imperfect. If the weight of honor is placed on the scale, then, O Nanak, one sees his true weight.

ਉਲਥਾ: S. S. Khalsa