ਬਾਬੂ ਰਜਬ ਅਲੀ
1894 – 1979

ਬਾਬੂ ਰਜਬ ਅਲੀ

ਬਾਬੂ ਰਜਬ ਅਲੀ

ਬਾਬੂ ਰੱਜਬ ਅਲੀ ਪੰਜਾਬੀ ਜ਼ਬਾਨ ਦੇ ਨਿਵੇਕਲੇ ਲੋਕ ਸ਼ਾਇਰ ਨੇਂ। ਆਪ ਦੀ ਪੈਦਾਇਸ਼ ਪਿੰਡ ਸਾਹੋਕੇ ਜ਼ਿਲ੍ਹਾ ਮੋਗਾ ਦੀ ਏ ਤੇ ਵੰਡ ਪਿੱਛੋਂ ਔਕਾੜਾ ਪੰਜਾਬ ਪਾਕਿਸਤਾਨ ਵਿਚ ਆ ਕੇ ਵੱਸ ਗਏ। ਆਪ ਦੀ ਤਮਾਮ ਸ਼ਾਇਰੀ ਪੰਜਾਬੀ ਦੇ ਮਾਲਵੇ ਲਹਿਜੇ ਨਾਲ਼ ਤਾਅਲੁੱਕ ਰੱਖਦੀ ਏ ਤੇ ਚੜ੍ਹਦੇ ਪੰਜਾਬ ਵੱਲ ਆਪ ਨੂੰ ਬਹੁਤ ਮੰਨਿਆ ਜਾਂਦਾ ਏ। ਚੜ੍ਹਦੇ ਪੰਜਾਬ ਵਿਚ ਆਪ ਦੇ ਨਾਂ ਤੋਂ ਹਰ ਸਾਲ ਅਦਬੀ ਮੇਲਾ ਵੀ ਲਗਦਾ ਏ। ਆਪ ਨੇ ਆਪਣੀ ਹਯਾਤੀ ਵਿਚ ਛਿਆਸੀ ਦੇ ਕਰੀਬ ਪੰਜਾਬੀ ਲੋਕ ਕਿੱਸੇ ਸ਼ਾਇਰੀ ਦੀ ਸੂਰਤ ਚਿ ਲਿਖੇ। ਆਪ ਦੀ ਸ਼ਾਇਰੀ ਵਿਚ ਆਪਣੇ ਜੱਮਂ ਭੋਈਂ ਨਾਲ਼ ਪਿਆਰ ਦਾ ਭਰਵਾਂ ਇਜ਼ਹਾਰ ਹੁੰਦਾ ਏ ਤੇ ਵੰਡ ਪਾਰੋਂ ਏਸ ਜੰਮਣ ਭੋਈਂ ਨਾਲ਼ ਵਿਛੜਨ ਦਾ ਗ਼ਮ ਵੀ ਦੱਸਦਾ ਏ। ਆਪ ਆਪਣੀ ਧਰਤੀ ਤੇ ਮਾਂ ਬੋਲੀ ਦੇ ਸੱਚੇ ਤੇ ਸੱਚੇ ਸੇਵਕ ਸਨ।

ਬਾਬੂ ਰਜਬ ਅਲੀ ਕਵਿਤਾ

ਨਜ਼ਮਾਂ