ਦੇ ਕੇ ਹਾਸਿਆਂ ਨੂੰ ਦੇਸ ਨਿਕਾਲਾ

ਦੇ ਕੇ ਹਾਸਿਆਂ ਨੂੰ ਦੇਸ ਨਿਕਾਲਾ
ਤੇ ਮੋਤੀਏ ਦੀ ਮੰਗ ਨਾ ਕਰੋ

ਤੁਸੀਂ ਹਾਸਿਆਂ ਨੂੰ ਵੇਖ ਜੇ ਨਹੀਂ ਸਕਦੇ
ਹਯਾਤੀ ਸਾਡੀ ਤੰਗ ਨਾ ਕਰੋ

ਜਿਹਨਾਂ ਘਰ ਘਰ ਪਿਆਰ ਵਰਤਾਨਾ ਏ
ਉਨ੍ਹਾਂ ਦੇ ਨਾਲ਼ ਜੰਗ ਨਾ ਕਰੋ

ਜਿਹਨਾਂ ਧਰਤੀ ਦਾ ਅਮਨ ਵੰਜਾਯਾ ਏ
ਉਨ੍ਹਾਂ ਦਾ ਯਾਰੋ ਸੰਗ ਨਾ ਕਰੋ