ਬੋਲੀਆਂ 2

ਤੂੰ ਈ ਨਵੀਆਂ ਮੁਹੱਬਤਾਂ ਬਣਾ ਲਈਆਂ
ਤੇਰੀ ਮੇਰੀ ਸਾਂਝ ਮੁੱਕ ਗਈ
۔۔۔
ਸਾਨੂੰ ਛੱਡ ਕੇ ਕਿਤਾਬਾਂ ਵਿਚ ਵੜਿਓਂ
ਕਿਤਾਬਾਂ ਵਿਚੋਂ ਕੀ ਲੱਭਿਆ
۔۔۔
ਮੇਰੇ ਖੀਸੇ ਦੇ ਵਿਚ ਰੋੜ
ਤੇ ਮਾਹੀ ਮੈਥੋਂ ਫੁੱਲ ਮੰਗਦਾ