ਤੇਰੇ ਹੱਥ ਅਸਾਡੀ ਲੱਜ ਮਾਹੀ

ਤੇਰੇ ਹੱਥ ਅਸਾਡੀ ਲੱਜ ਮਾਹੀ
ਦੇ ਓ ਗੁਣਹਗਾਰ ਨੂੰ ਕਜ ਮਾਹੀ

ਸਾਨੂੰ ਮੱਕੇ ਜਾਣ ਦੀ ਕੋਈ ਨਹੀਂ
ਤੇਰਾ ਵੇਖਣ ਸਾਡਾ ਹੱਜ ਮਾਹੀ

ਕਦੀ ਰੁੱਠੜਾ ਯਾਰ ਮਨਾਉਣ ਦਾ
ਆ ਵੈਸੀ ਚੱਜ ਮਾਹੀਯ

ਦੁਨੀਆ ਦੀ ਖੇਡਦੇ ਚੌਂਤਰੇ ਤੇ
ਕਿਤੇ ਭੁੱਖ ਨੱਚਦੀ ਕਿਤੇ ਰੁਕ ਮਾਹੀ

ਕੁੱਝ ਸੁਫ਼ਨੇ ਵੇਖੇ ਕੱਚ ਵਰਗੇ
ਅੱਖ ਖੁੱਲੀ ਤੇ ਗਏ ਸਨ ਭੱਜ ਮਾਹੀ

ਕਾਹਨੂੰ ਬੁੱਕਲ ਦੇ ਵਿਚ ਲੁਕ ਬਹੀਏ
ਆ ਪਿਆਰ ਕਰੂੰ ਵੱਜ ਮਾਹੀਯ