ਬਦਲ ਗਜਦਾ
ਦਿਲ ਦੇ ਅੰਦਰ
ਯਾਦ ਤੇਰੀ ਦਾ
ਤੋਂਬਾ ਵੱਜਦਾ
۔۔۔
ਕੁੰਡਾ ਖੜਕੇ
ਵਿਚ ਨਮੋਸ਼ੀ
ਰੋਂਦੇ ਪਏ ਆਂਂ
ਅੰਦਰ ਵੜ ਕੇ
۔۔۔
ਪੰਧ ਔਲੇ
ਕਲਾ ਜੋਗੀ
ਸਿੱਖਣਾ ਠੂਠਾ
ਕੁੱਝ ਨਹੀਂ ਪੱਲੇ
۔۔۔
ਰਾਤ ਅਨ੍ਹੇਰੀ
ਕਾਲ਼ਾ ਬਦਲ
ਏਨਾ ਵਸਿਆ
ਢੈ ਗਈ ਢੇਰੀ
۔۔۔
ਰੂਸ ਅਮਰੀਕਾ
ਨਾ ਕੋਈ ਸੱਜਣ
ਨਾ ਕੋਈ ਬੈਲੀ
ਨਿਰਾ ਧਿਰ ਯੱਕਾ
۔۔۔
ਰਤਾ ਚੋਲਾ
ਕੁੱਝ ਨਾ ਲੱਧਾ
ਦੁਨੀਆ ਦੇ ਵਿਚ
ਰੌਲ਼ਾ ਈ ਰੌਲ਼ਾ