ਹੀਰ

ਸਫ਼ਾ 34

331
" ਬੱਚੇ ਮੋਏ ਸੱਦਿਆ ਮੈਨੂੰ , ਮੈਂ ਤਾਂ ਖ਼ਬਰ ਨਾ ਕਾਈ
ਮਿੰਨਤਾਂ ਕਰ ਕਰ ਬੇਲੇ ਮਤਾ, ਪਗੜੀ ਗਲ ਵਿਚ ਪਾਈ
ਮੈਂ ਕੀ ਕੰਮ ਸਨ ਸਾਹਬਿਆਨੀ , ਜੇ ਤੂੰ ਕਾਵੜ ਆਈ
ਇਹ ਨਸੀਹਤ ਮੈਨੂੰ ਧਿਆ , ਜੋ ਝੁੱਗੀ ਜਾਨ ਸੜਾਈ "

332
"ਜੋ ਜਾਤੋ , ਸੌ ਈ ਸਿਰ ਕੀਤਾ,", ਹੀਰੇ ਆਖ ਸੁਣਾਇਆ
"ਜੁਮੇਂ ਸੀਸ ਕਰੇਸਾਂ ਤੈਂਡੇ , ਕਿੱਥੇ ਵੈਸੀ ਤਾਇਆ
ਕਿੱਥੇ ਨੱਸੀ , ਹੁਣ ਤੂੰ ਮੈਥੋਂ , ਵੱਸ ਕਾਠ , ਕੁਹਾੜੇ ਆਇਆ"
ਆਖ ਦੋ ਮੁਦ੍ਰ ਸੁਖ਼ਨ ਸਲੇਟੀ , ਤਾਏ ਨੂੰ ਸਮਝਾਇਆ

333
"ਜੋ ਹੋਵਸ ਵੈਰੀ ਮੁਗ਼ਲ ਮੈਂਡੇ , ਤਾਂ ਹੋ ਫ਼ਕੀਰ ਛਿੜ ਆਈਂ
ਜੋ ਹੋਵਣ ਵੈਰੀ ਸਾਉ ਮੈਂਡੇ , ਤਾਂ ਹੋ ਸ਼ਰੀਕ ਬਚਾਈਂ
ਜੋ ਹੋਵਣ ਦੁਸ਼ਮਣ ਆਲਮ ਸਾਰਾ, ਤਾਂ ਗਾਲ ਵਿਚ ਪਲੋ ਪਾਈਂ
ਆ ਖੁਦ ਮੁਦ੍ਰ ਵੀਰ ਤੁਸਾਡੇ , ਮੈਂ ਜਿਊਣ ਜੋਗਾ ਨਾਹੀਂ

334
"ਇਹ ਸੁਣ ਹੀਰੇ ਮਨ ਮਿਹਰ ਪਾਈ , ਕੈਦੋ ਨਾ ਛਿੜ ਸਾਈਂ
ਮੈਥੋਂ ਭਿੰਨਾ , ਕਦੇ ਵੈਸੀ ਪਿੱਛੇ ਪੇ ਮਰ ਸਾਈਂ
ਜਾਣ ਖਹੀੜੀਵ ਨਾਲ਼ ਅਸਾਡੇ , ਰਾਤੀਂ ਸਿਰ ਕਪਸਾਈਂ
ਤਾਇਆ! ਛੋੜਨ ਜੋਗੀ ਸੋ, ਆਖ ਕੇ ਤੁਧ ਸੁਣਾਈਂ

335
"ਹੀਰੇ ! ਮੋਇਆਂ ਜਾ ਬਹੁਤੇਰੀ , ਜਿਉਂਦਿਆਂ ਨੂੰ ਨਾਹੀਂ ?
ਵਣਜ ਰੁਜੂਏ ਸਯੱਦਾਂ ਵਾਲੇ, ਓਥੇ ਧਵਾਨ ਪਾਈਂ
ਜਾਗਾ ਕਹੀਂ ਇਹ ਚਾਨਾ ਲੀਤੀ ,ਉਥੇ ਜਾ ਰਹਸਾਈਂ
ਆਖੇ ਕੈਦੋ ਦੇਰ ਤੁਸਾਡੇ , ਰਹਿਣਾ ਮੈਂਡਾ ਨਾਹੀਂ "

336
ਤਾਂ ਚੂਚਕ ਦੇ ਚਿੱਤ ਪਈ ਆਵੇ , ਕੀਕਣ ਗੱਲ ਕਿਰਿਆਆਂ
ਹੋਰਸ ਨੂੰ ਆਖਣ ਦੀ ਨਾਹੀਂ , ਅੰਦਰ ਘੱਤ ਹੰਢਿਆਆਂ
ਅੱਖੀਂ ਵੇਖਾਂ ਵਣਜ ਕਰੀ ਹੁਣ , ਭੇਤ ਨਾ ਕਿਸੇ ਦੇਹਾਂ
ਆਖ ਦਮੋਦਰ ਚੂਚਕ ਜਾਤਾ, ਆਪੇ ਨਜ਼ਰ ਪਈਆਆਂ

337
ਹਿੱਕ ਦਿਉਂ ਠੀਕ ਦੁਪਹਿਰਾਂ ਵਲੇ, ਚੂਚਕ ਗਿਆ ਤਵਾਈ
ਜਲਹਰ ਅਤੇ ਦੋਹੀਂ ਸੁੱਤੇ , ਕਿਉਂ ਕਰ ਕੀਚੇ ਭਾਈ
ਵੇਖਦਿਆਂ ਫਿਰ ਮੁੜਿਆ ਪਿਛਾਂ, ਆਈ ਲੱਜ ਤਵਾਈ
ਆਖ ਦਮੋਦਰ ਵੇਖ ਹਕੀਕਤ , ਕੀਤੇ ਸੱਦ ਉਥਾਈਂ

338
ਜਾਂ ਸੱਦ ਖ਼ਾਨ ਕੀਤੇ ਬਹੁਤੇਰੇ , ਤਾਂ ਦੋਹਾਂ ਸੁਨਿ ਪਾਇਆ
ਜਾਗੀ ਹੀਰ , ਹੋਈ ਹੈਰਾਨੀ , ਰਾਂਝੇ ਜੋਗ ਜਗਾਇਆ
" ਉੱਠੀ ਰਾਂਝਾ ! ਤੂੰ ਕਿਉਂ ਸੁੱਤਾ, ਵੇਖ ਚੜ੍ਹ ਬਾਬਾ ਆਇਆ "
ਆਖ ਦਮੋਦਰ ਹੀਰ ਗਈ ਅੱਠ , ਰਾਂਝਾ ਬੇਲੇ ਧਾਇਆ

339
ਫਿਰ ਫਿਰ ਸੱਦ ਕਰੇਂਦਾ ਚੂਚਕ , ਸੁਣ ਕੇ ਚੁੱਪ ਕਰੇਂਦਾ
ਵੱਡੇ ਰੌਹ ਸੁਣੀਂਦਾ ਬੇਲੇ , ਮੂਲ ਜਵਾਬ ਨਾ ਦਿੰਦਾ
ਚਿੱਕੜ ਸਭੁ ਦਿਲ ਮਿਲ ਸਾਰੇ , ਪਿੰਡੇ ਘਣ ਮਲੀਂਦਾ
ਆਖ ਦਮੋਦਰ ਜਾਂ ਥਕਾ ਚੂਚਕ , ਤਾਂ ਸੱਦ ਰਾਂਝਾ ਦਿੰਦਾ

340
ਮਿਲਿਆ ਆ ਚੂਚਕ ਨੂੰ ਰਾਂਝਾ , "ਕਿਉਂ ਚਾਕਾ ! ਨਾ ਹੂੰ ਬੁਲੇਂਦਾ
ਟੁੱਟਾ ਸਿੰਘ ਸਦੀਂਦੀਆਂ ਮੈਂਡਾ , ਅੱਗੋਂ ਜਵਾਬ ਨਾ ਦਿੰਦਾ
ਕੀ ਸਨ ਸੁਣ ਚੁੱਪ ਕਰੇਂਦਾ ਆਪੇ ਮੈਨੂੰ ਜਾਣ ਝਖੀਨਦਾ"
ਆਖ ਦਮੋਦਰ ਖ਼ਾਨ ਨਾ ਟਲਦਾ , ਕਿਹਾ ਸੁਖ਼ਨ ਅਲੀਂਦਾ