ਸਾੜੂ ਧੁੱਪਾਂ ਨੂੰ ਜਿਹੜੀਆਂ ਖਾ ਜਾਵਣ ਉਨ੍ਹਾਂ ਛਾਵਾਂ ਨੂੰ ਮੈਂ ਸਲਾਮ ਕਰਨਾ
ਜਿਥੋਂ ਉੱਮਤ ਰਸੂਲ ਦੀ ਲੰਘ ਜਾਵੇ ਉਨ੍ਹਾਂ ਥਾਵਾਂ ਨੂੰ ਮੈਂ ਸਲਾਮ ਕਰਨਾ
ਲਿਖੇ ਜਾਣ ਅਵਾਮ ਦੇ ਦਿਲ ਅਤੇ ਉਨ੍ਹਾਂ ਨਾਵਾਂ ਨੂੰ ਮੈਂ ਸਲਾਮ ਕਰਨਾ
ਵਾਰ ਦੇਣ ਜੋ ਦੇਸ ਤੋਂ ਪੁੱਤਰਾਂ ਨੂੰ ਉਨ੍ਹਾਂ ਮਾਵਾਂ ਨੂੰ ਮੈਂ ਸਲਾਮ ਕਰਨਾ