76 ۔
ਮਾਂ ਦੀ ਮੱਤ
ਚੜ੍ਹਦੇ ਮਿਰਜ਼ੇ ਖ਼ਾਨ ਨੂੰ ਮੱਤੀਂ ਦੇਇ ਖੁੱਲੀ
ਜਿੱਤ ਵੱਲ ਲਾਈਏ ਦੋਸਤੀ ਜਾਈਏ ਨਾ ਇਸ ਗਲੀ
ਤਪ ਕੜਾਹ ਗਏ ਤੇਲ ਦੇ ਤੋਂ ਨਾ ਲੱਤ ਧੂਰੀ
ਹਾਥੀ ਇਸ਼ਕ ਸੰਧੂ ਰੀਆ ਕਰਦਾ ਅਲੀ ਅਲੀ
ਦੋਹਾਂ ਪੁੜਾਂ ਵਿਚ ਆਈਕੇ ਹੋਂਦ ਆਈਂ ਜ਼ਰੀ ਜ਼ਰੀ
77
ਮਕੂਲਾ ਸ਼ਾਇਰ
ਚੁੱਕੀ ਫਿਰਦੀ ਵੇਖ ਕੇ ਨਾਨਕ ਦਿੱਤਾ ਰੋ
ਦੋਂਹ ਪੁੜਾਂ ਵਿਚ ਆਨ ਕੇ ਖ਼ਾਲੀ ਗਿਆ ਨਾ ਕੁ
ਮਾਨੀ ਦੇ ਗਲ ਲੱਗੀਆਂ ਅੱਲ੍ਹਾ ਕਰੇ ਸੋ ਹੋ
78
ਮਾਂ ਦੀ ਫ਼ਰਿਆਦ
ਚੜ੍ਹਦੇ ਮਿਰਜ਼ੇ ਖ਼ਾਨ ਨੂੰ ਮਾਂ ਕਰੇ ਫ਼ਰਿਆਦ
ਖੀਵੇ ਟੁਰਿਆਈਂ ਬਚਿਆ ਮੈਨੂੰ ਕਰ ਬਰਬਾਦ
ਰਹੋ ਅੱਖੀਂ ਦੇ ਸਾਹਮਣੇ ਅੰਦਰ ਦਾਨਾਬਾਦ
ਪਿੱਛਾ ਦੇ ਜਾਈਂ ਮਿਰਜ਼ਿਆ ਡਾਹਢੀ ਸਿਕ ਔਲਾਦ
79۔
ਜਵਾਬ ਮਿਰਜ਼ਾ
ਤੁਰਤ ਜਵਾਬ ਸੁਣਾਉਂਦਾ ਕਰ ਕੇ ਅਦਬ ਆਦਾਬ
ਰੁੱਖ ਮਾਏ ਦਿਲ ਹੌਸਲਾ ਆਵਾਂ ਦੌੜ ਸ਼ਿਤਾਬ
ਪਹਿਰ ਚੌਥੇ ਨੂੰ ਆਓ ਸਾਂ ਨਾ ਕਰ ਜੀ ਖ਼ਰਾਬ
ਹਿਜਰ ਸਾਹਿਬਾਨ ਦੇ ਸਾੜਿਆ ਮੇਰਾ ਜਿਗਰ ਕਬਾਬ
80 ۔
ਮਾਂ ਦੀ ਸੱਦ
ਚੜ੍ਹਦੇ ਮਿਰਜ਼ੇ ਖ਼ਾਨ ਨੂੰ ਮਾਂ ਮਰੀਂਦੀ ਸੱਦ
ਮਿਰਜ਼ਾ ਪੁੱਤਰ ਨੂੰਹ ਸਾਹਿਬਾਨ ਮੈਨੂੰ ਸੋਭਾ ਜੱਗ
ਇਕੇ ਨਾ ਚਾੜ੍ਹੇਂ ਬੇਲ ਤੇ ਇਕੇ ਨਾ ਆਵੇਂ ਛੱਡ
ਪਿੱਛੇ ਪਈਆਂ ਨੂੰ ਛੋੜ ਕੇ ਦਾਰੇ ਬਹਿਣ ਨਿਲੱਜ
ਦੇਖ ਤਮਾਸ਼ਾ ਹਾਫ਼ਜ਼ਾ ਮੱਕਿਓਂ ਪਰਾਂਹ ਨਾ ਹੱਜ
ਬਰਛੀ ਲੱਗੀ ਇਸ਼ਕ ਦੀ ਰਿਹਾ ਨਾ ਗੋਡਾ ਹੱਡ
ਪੜ੍ਹ ਲੈ ਕਲਮਾ ਦੇਣ ਦਾ ਬਾਂਹ ਫੜੀ ਦੀ ਲੱਜ
Page 16
See this page in :