ਸੱਸੀ ਪੰਨੂੰ

ਰਲ਼ ਭਗਿਆੜਾਂ ਗਿੱਦੜਾਂ

ਰਲ਼ ਭਗਿਆੜਾਂ ਗਿੱਦੜਾਂ, ਮਾਤਮ ਕੀਤਾ ਆਇ
ਮੂੰਹ ਫਵੀਆਂ ਤੇ ਲੂੰਬੜੀਆਂ, ਜੋੜਨ ਪੱਲਾ ਪਾਅ
ਮੋਰ ਚੁੰਘਾ ਰਣ ਚਨਘਰੇ, ਜਾਂ ਕੂੰਜਾਂ ਕੁਰਲਾ-ਏ-
ਦੁੱਧ ਨਾ ਦਿੱਤਾ ਹਰਨੀਆਂ, ਭੁੱਖੇ ਬੁੱਕ ਧੀਆ-ਏ-