ਸੱਸੀ ਪੰਨੂੰ

ਸਫ਼ਾ 22

ਜਿਸ ਦਿਨ ਹੋਤ ਸੱਸੀ ਛੱਡ ਤੁਰਿਆ, ਆਖ ਦੁੱਖਾਂ ਦਿਨ ਕਿਹਾ
ਦੋਜ਼ਖ਼ ਇਕ ਪਲ ਮੂਲ ਨਾ ਹੋਸੀ, ਤਪੀਆ ਤਿਸ ਦਿਨ ਜਿਹਾ
ਦਿਲ ਦਾ ਖ਼ੂਨ ਅੱਖੀਂ ਫੁੱਟ ਆਇਆ, ਜ਼ਾਲਮ ਇਸ਼ਕ ਅਵੀਹਾ
ਹਾਸ਼ਿਮ ਮਾਣ ਉਹ ਲਾਵੇ ਗਲੀਆਂ, ਬਾਣ ਇਸ਼ਕ ਦੀ ਈਹਾ

ਤੋੜ ਸਿੰਗਾਰ ਸੱਸੀ ਅੱਠ ਦੌੜੀ, ਖੋਲ੍ਹ ਲੁੱਟਾਂ ਘਰ ਬਾਹਰੋਂ
ਘਿਰਿਆ ਆਨ ਗਰੋਹ ਸ਼ਿਤਾਬੀ, ਚੰਦ ਛਿੱਟਾ ਪਰ ਵਾਰੋਂ
ਡਰਦੀ ਸਾਂਭ ਪੁਨੂੰ ਨੂੰ ਤੱਕਦੀ, ਤੇਗ਼ ਹਿਜਰ ਦਈਓਂ ਮਾਰੂੰ
ਹਾਸ਼ਿਮ ਸਹਿਣ ਮੁਹਾਲ ਜੁਦਾਈ, ਸਖ਼ਤ ਬੁਰੀ ਤਲਵਾਰੋਂ

ਧੋਬਣ ਮਾਂ ਨਸੀਹਤ ਕਰਦੀ, ਆ ਬੱਚਾ ਪੂ ਰਾਹੀਂ
ਧੋਬੀ ਜ਼ਾਤ ਕਮੀਨੀ ਕਰਕੇ, ਛੋੜ ਗਏ ਤੁਧ ਤਾਈਂ
ਭੱਜ ਭੱਜ ਫੇਰ ਪਿੱਛੇ ਅੱਠ ਦੋੜੀਂ, ਲਾਜ ਅਜੇ ਤੁਧ ਨਾਹੀਂ
ਹਾਸ਼ਿਮ ਵੇਖ ਕਿਹੈ ਦਿਨ ਪਾਏ, ਘੁੰਢ ਬਲੋਚ ਬਲਾਏਂ

ਸੱਸੀ ਮੋੜ ਜਵਾਬ ਮਾਊਂ ਨੂੰ, ਕਰ ਦੁੱਖ ਵੈਣ ਸੁਣਾਏ
ਮਸਤ ਬੇਹੋਸ਼ ਪੁਨੂੰ ਵਿਚ ਮੁਹਮਲ, ਪਾ ਬਲੋਚ ਸਿਧਾਏ
ਜੇ ਕੁੱਝ ਖ਼ਬਰ ਹੁੰਦੀ ਸ਼ਹਿਜ਼ਾਦੇ, ਬਾਝ ਸੱਸੀ ਕਦ ਜਾਏ
ਹਾਸ਼ਿਮ ਲੇਖ ਲਿਖੇ ਸੋ ਵਾਚੇ, ਛੋੜ ਮੇਰਾ ਲੜ ਮਾਏ