ਕੁੱਝ ਸਹੁਰਾ ਆਬਾਦ ਕਰਨਗੇ, ਕੁੱਝ ਦੀਵਾਰਾਂ ਲੱਭਣਗੇ

ਕੁੱਝ ਸਹੁਰਾ ਆਬਾਦ ਕਰਨਗੇ, ਕੁੱਝ ਦੀਵਾਰਾਂ ਲੱਭਣਗੇ
ਇਹ ਬਸਤੀ ਜਦ ਉਜੜੀਗੀ, ਤਾਂ 'ਕੈਸ਼' ਹਜ਼ਾਰਾਂ ਲੱਭਣਗੇ

ਕਸਰਾਂ ਮੱਥਾ ਲਾਵਾਂਗੇ ਫਿਰ, ਵੇਲੇ ਦੇ ਮਖ਼ਤਾਰਾਂ ਨਾਲ਼ ?
ਖ਼ੌਫ਼ ਦੇ ਪਾਰੋਂ ਸਾਡੇ ਜਜ਼ਬੇ, ਜੇ ਕਰ ਗ਼ਾਰਾਂ ਲੱਭਣਗੇ

ਗੰਨੇ-ਚੁਣੇ ਕੁੱਝ ਲਫ਼ਜ਼ਾਂ ਤੱਕ, ਮਹਿਦੂਦ ਕਰੋ ਨਾ ਸੋਚਾਂ ਨੂੰ,
ਨਵੀਆਂ ਬਹਿਰਾਂ ਲੱਭੋਗੇ ਤੇ, ਲਫ਼ਜ਼ ਹਜ਼ਾਰਾਂ ਲੱਭਣਗੇ

ਮੇਰੀ ਸੋਚਦੇ ਪਾਗਲ ਪੰਛੀ, ਜਾਵਣਗੇ ਜਿਸ ਪਾਸੇ ਵੀ,
ਮਸਤ-ਫ਼ਿਜ਼ਾਵਾਂ, ਸ਼ੋਖ਼-ਹਵਾਵਾਂ ਤੇ ਮਹਿਕਾਰਾਂ ਲੱਭਣਗੇ

ਇਹੋ ਜਿਹਾ ਵੀ ਦੂਰ ਆਈਗਾ, ਦੁਨੀਆਂ ਦੇ ਇਨਸਾਨਾਂ ਤੇ,
ਸਿਰ ਧਰਤੀ 'ਤੇ ਡਿੱਗੇ ਹੋਣਗੇ, ਪਰ ਦਸਤਾਰਾਂ ਲੱਭਣਗੇ

ਅੰਬਰਾਂ ਦੇ ਵਸਨੀਕ ਜੇ ਆਉਣ, ਧਰਤੀ ਤੇ ਇਕ ਵਾਰ ਸਲੀਮ
ਟਿਕਣ ਮਾਰਨ ਦੇ ਲਈ ਉਹ ਵੀ, ਬੱਸ ਦੀਵਾਰਾਂ ਲੱਭਣਗੇ