ਨੀ ਮੈਂ ਕੀਕਣ ਦੱਸਾਂ

ਨੈਣਾਂ ਵਿਚ ਜਿਗਰ ਅਤੇ ਨੱਚੇ ਫ਼ਿਕਰਾਂ ਗਿੱਧਾ ਪਾਏ ਆਸ ਨਕੜਮੀ ਪਾਏ ਬੋਲੀਆਂ ਅਤੇ ਜੱਗ ਨੂੰ ਸਮਝ ਨਾ ਆਏ ਨੀ ਮੈਂ ਕੀਕਣ ਦੱਸਾਂ ਨੀ ਮੈਂ ਕੀਕਣ ਦੱਸਾਂ

ਕਿਸ ਸੱਜਣ ਦੀ ਭਾਲ਼ ਅਸਾਕੋਂ
ਕੌਣ ਅਸਾਡਾ ਦਰਦੀ
ਕੌਣ ਜੋ ਈਸਾ ਮੁੜ ਕੇ ਆਉਣਾ
ਪਈ ਖ਼ਲਕ ਉਡੀਕਾਂ ਕਰਦੀ
ਨੀ ਮੈਂ ਕੀਕਣ ਦੱਸਾਂ
ਨੀ ਮੈਂ ਕੀਕਣ ਦੱਸਾਂ

ਅਜੇ ਨੈਣਾਂ ਦੇ ਪਤਨ ਸੰਜੇ
ਅਜੇ ਮੁਸਾਫ਼ਰ ਆਨੇ
ਅਜੇ ਨਾ ਆਸ ਭਰਿਟਨਾ ਛੱਡੇ
ਤਾਂਘਦੇ ਤੰਬੂ ਤਾਣੇ
ਨੀ ਮੈਂ ਕੀਕਣ ਦੱਸਾਂ
ਨੀ ਮੈਂ ਕੀਕਣ ਦੱਸਾਂ

ਘੂਕ ਚਿਰ ਖਿੜਿਆ ਮਿੱਠੜੀ ਘੂ ਕਰ
ਕੋਈ ਉੱਤਰ ਪਹਾੜੋਂ ਆਵੇ
ਕੈਲੇ ਨਾਗ ਸਮੇ ਦਾ ਜ਼ਹਿਰੀ
ਕੋਈ ਇਹ ਜਿਹੀ ਬੈਨ ਵਜਾਵੇ
ਕੌਣ ਜੋਗੀ ਜਿਹਦੀ ਬੈਨ ਸੁਹਾਨੀ
ਨੀ ਮੈਂ ਕੀਕਣ ਦੱਸਾਂ
ਨੀ ਮੈਂ ਕੀਕਣ ਦੱਸਾਂ