ਰੁਕ ਨੀ ਰਾਤੇ ਰੁਕ ਚੰਦਰੀਏ

ਰੁਕ ਨੀ ਰਾਤੇ ਰੁਕ ਚੰਦਰੀਏ
ਪੈਰ ਧਰੀਂ ਨਾ ਅੱਗੇ
ਮੱਤਾਂ ਭਲਕ ਦੇ ਸੂਰਜ ਤਾਈਂ
ਦਾਗ਼ ਨਕੜਮਾ ਲੱਗੇ

ਰੁਕ ਨੀ ਵੀਰਾਂ ਪਟੀਏ
ਪਾ ਨਾ ਏਡਾ ਨ੍ਹੇਰ
ਮੱਤਾਂ ਮੁੱਕੇ ਤੇਰਾ ਪੇਕੜਾ
ਤੇ ਔਤਰ ਜਾਏ ਸਵੇਰ

ਰੁਕ ਨੀ ਰਾਤੇ ਨਾਗਣੇ
ਰੋਕ ਲੈ ਅਪਣਾ ਡੰਗ
ਕਿਤੇ ਅਕਲਾਂ ਵਾਲੇ ਦੋਰ ਦੇ
ਪੈ ਜਾਣ ਨਾ ਨੀਲੇ ਅੰਗ

ਰੁਕ ਨੀ ਰਾਤੇ ਛੋਲਹੀਏ
ਤੈਨੂੰ ਕਾਹਦੇ ਚਾਅ ਚੜ੍ਹੇ
ਅਸੀਂ ਮੌਤਾਂ ਵਾਲੀ ਸੇਜ ਦੇ
ਹਾਂ ਖਾਰੇ ਆਣ ਚੜ੍ਹੇ

ਰੁਕਣੀ ਰਾਤੇ ਵੈਰਨੇ
ਤੋਂ ਕਿੱਥੋਂ ਵੇਖ ਰਹੀ
ਕੁੱਖ ਸੜੀਏ ਖਸਮਾਂ ਖਾਣੀਏ
ਤੈਨੂੰ ਕਿਉਂ ਨਾ ਮੌਤ ਪਈ

ਰੁਕ ਨੀ ਰਾਤੇ, ਰੁਕ ਚੰਦਰੀਏ

ਹਵਾਲਾ: ਅੰਗ ਤ੍ਰੇੜਾਂ ਪਈਆਂ, ਸਾਂਝ ਲਾਹੌਰ; ਸਫ਼ਾ 76 ( ਹਵਾਲਾ ਵੇਖੋ )