ਰੁੱਖ ਵਣਾਂ ਦੇ ਹਾਣੀ ਮੇਰੇ

ਰੁੱਖ ਵਣਾਂ ਦੇ ਹਾਣੀ ਮੇਰੇ
ਘੱਤ ਕਲਾਵੇ ਰੋਵਾਂ
ਦੁੱਖਣ ਨੀ ਮੇਰੇ ਦੇਦੇ ਅੜੀਵ
ਅੱਕਾਂ ਦਾ ਦੁੱਧ ਚੌਵਾਂ
ਰੁੱਖ ਵਣਾਂ ਦੇ ਹਾਣੀ ਮੇਰੇ

ਇਹ ਦਰਦਾਂ ਦੀ ਰੇਤਲੀ ਮਿੱਟੀ
ਵਿਚ ਜੰਮਣ ਚੀਚਕ ਵੋਹਟੀਆਂ
ਲਹੂ ਵਰਗੇ ਨਿੱਤ ਪਹਿਨਣ ਬਾਣੇ
ਖਾਣ ਕਲੇਜੀ ਬੂਟਿਆਂ
ਲਹੂ ਮੇਰੇ ਵਿਚ ਰਚ ਮਿਚ ਗਈਆਂ
ਪੋਟਿਆਂ ਦੇ ਨਾਲ਼ ਟੋਹਵਾਂ
ਗ਼ਮ ਮੇਰਾ ਨਿੱਤ ਸੱਜਰੀ ਰੋਟੀ
ਰਾਤ ਦਿਨੇ ਪਈ ਖਾਵਾਂ
ਪੀੜਾਂ ਦੇ ਵਿਚ ਕੱਟ ਕੁੱਟ ਚੋਰੀ
ਹੱਸ ਹੱਸ ਬੁਰਕੀਆਂ ਪਾਵਾਂ
ਰੁੱਖ ਵਣਾਂ ਦੇ ਹਾਣੀ ਮੇਰੇ

ਮੈਂ ਯਾਦਾਂ ਦੇ ਖੇਸ ਉਨਾਏ
ਹਾੜ ਸਿਆਲ਼ ਹੰਢਾਵਾਂ
ਫ੍ਫੱਕੇ ਪੀਣ ਜੇ ਰੰਗ ਇਨ੍ਹਾਂ ਦੇ
ਹੋਰ ਮੈਂ ਰੰਗ ਚੜ੍ਹਾਵਾਂ
ਪੈਰਾਂ ਹੇਠ ਨੀ ਠਨਡਰੀ ਰੋਹੀ
ਸਿਰ ਸੂਰਜ ਦਿਆਂ ਛਾਵਾਂ
ਇਸ ਰੁੱਤੇ ਵਿਚ ਰੀਤਾਂ ਖੇਡਾਂ
ਵਗਣ ਜਦੋਂ ਵੀ ਲੌਵਾਂ
ਰੁੱਖ ਵਣਾਂ ਦੇ ਹਾਣੀ ਮੇਰੇ
ਘੱਤ ਕਲਾਵੇ ਰੋਵਾਂ
ਦੁੱਖਣ ਨੀ ਮੇਰੇ ਦੇਦੇ ਅੜੀਵ
ਅੱਕਾਂ ਦਾ ਦੁੱਧ ਚੌਵਾਂ
ਰੁੱਖ ਵਣਾਂ ਦੇ ਹਾਣੀ ਮੇਰੇ