ਅਸਮਾਨਾਂ ਦਾ ਇਲਮ
ਧਰਤੀ ਦਾ ਇਲਮ
ਦੋਵੇਂ ਤੇਰੀ ਮੁਠ ਵਿਚ ਨੇਂ
ਜੇ ਬਾਹਰਲੀ ਅੱਖ ਨਾਲ਼ ਨਹੀਂ
ਤੇ ਅੰਦਰਲੀ ਨਾਲ਼ ਵੇਖ
ਸਾਡੇ ਸ਼ਹਿਰ ਦ ਅਹਾਲ ਤੋਂ ਵੇਖਦਾ ਪਿਆ ਹੈਂ
ਅਸੀਂ ਤੇਰਾ ਮੂੰਹ ਵੇਖ ਰਹੇ ਹਾਂ
ਇਕ ਤੇਥੋਂ ਬਾਝ ਸਾਨੂੰ ਕਿਸ ਪਛਾਣਿਆਂ

ਇਸੀ ਫ਼ੀਬਸ ਤੋਂ ਵੀ ਪੁੱਛ ਬੁਝਿਆ
ਤੈਨੂੰ ਪਤਾ ਹੋਣਾ?

ਤੇ ਉਹਨੇ ਕਿਹਾ
ਜਿਹੜੀ ਸਾਡੇ ਸਿਰ ਤੇ ਪਈ ਹੈ
ਇਸ ਦਾ ਓਪਾ ਇਕੋ ਹੈ
ਕਿ ਇਸੀ
ਲਾਈਸ ਦੇ ਕਾਤਲਾਂ ਨੂੰ ਲੱਭ ਕੇ
ਉਨ੍ਹਾਂ ਨੂੰ ਮਾਰ ਮੁਕਾਈਏ ਜਾਂ ਦੇਸ ਨਿਕਾਲਾ ਦੀਏ