ਲੱਖ ਕਿ
ਕਮਰੇ ਚ ਖਿੱਲਰੀਆਂ ਕਿਤਾਬਾਂ
ਸੁਆਹ ਤੇ ਸਿਗਰੇਟ ਦੇ ਟੋਟਿਆਂ ਨਾਲ਼ ਭਰੀ ਐਸ਼ ਟੁਰੇ
ਕੁਰਸੀ ਵੀ ਬਾਂਹ ਤੇ ਪਿਆ ਮਚੜਿਆ ਕੋਟ
ਤੇ ਫ਼ਰਸ਼ ਤੇ ਮੋਨਧੇ ਪਏ ਬੂਟ
ਹੁਣ ਆਪਣੀ ਆਪਣੀ ਹੋਂਦ ਦੀ ਗਵਾਹੀ ਮੰਗਦੇ ਹਨ

ਲੱਖ ਕਿ
ਬੱਸ ਸਟਾਪ ਤੇ ਉਡੀਕਦੇ ਕਲਰਕ, ਵਿਦਿਆਰਥੀ ਤੇ ਮਜ਼ਦੂਰ
ਨਸਦੀਆਂ ਕਾਰਾਂ ਵਿਚ ਬੈਠਿਆਂ ਨੂੰ ਝੜਟਿਆਂ ਵਾਂਗਰ
ਲੰਘਦੇ ਜਾਪਦੇ ਹਨ

ਲੱਖ ਕਿ
ਕੱਲ੍ਹ ਦੇ ਚਗਲੇ ਅਖ਼ਬਾਰ ਨੂੰ
ਫ਼ੁੱਟਪਾਥ ਤੋਂ ਗਟਰ ਤੀਕ ਅੱਪੜਦਿਆਂ
ਅਜੇ ਹੋਰ ਕਿੰਨਾ ਚਿਰ ਲੱਗਣਾ ਏ

ਲੱਖ ਕਿ
ਫ਼ਿਰ ਇਹ ਵੀ ਨਾਹੀਂ ਲੱਖ ਹੋਣਾ