ਮੈਂ ਦਰਿਆ ਹਾਂ

ਮੈਂ ਦਰਿਆ ਹਾਂ
ਮੇਰੀ ਖੁਰਦੀ ਮਨ ਨਾ ਤੱਕੋ
ਮੇਰਾ ਪਾਣੀ ਵਗਦਾ ਰਹੇਗਾ
ਖੁਰਦੀ ਮਨ ਨੂੰ ਪਿੱਛੇ ਛੱਡਦਾ ਵਗਦਾ ਰਹੇਗਾ
ਮੈਂ ਇਥੇ ਈ ਰਹਿਣਾ
ਮੈਂ ਨਹੀਂ ਜਾਣਾ
ਮੈਂ ਨਹੀਂ ਖੁਰਨਾ
ਕਿਥੋਂ ਤੁਰੀਆਂ
ਕਿੱਥੇ ਜਾਣਾ
ਫ਼ਿਰ ਵੀ ਸਦਾ ਲਈ ਉਥੇ ਈ ਰਹਿਣਾ
ਮੇਰੀ ਹੋਂਦ ਦਾ ਅਰਥ ਨਾ ਸਮਝੇ ਕੋਈ