ਅੱਜ ਸਿਕ ਮਿੱਤਰਾਂ ਦੀ

ਅੱਜ ਸਿਕ ਮਿੱਤਰਾਂ ਦੀ ਵਧੇਰੀ ਏ
ਕਿਉਂ ਦਲੜੀ ਉਦਾਸ ਘਨੇਰੀ ਏ?
ਲੂੰ ਲੂੰ ਵਿਚ ਸ਼ੌਕ ਚੰਗੇਰੀ ਏ
ਅੱਜ ਨੈਣਾਂ ਲਾਈਆਂ ਕਿਉਂ ਝੜੀਆਂ​

ਅਲਤੱਯਫ਼ੁ ਸਰਾਈ ਮਨ ਤਲਅਤਿਹ
ਵਾਲਸ਼ੱਜ਼ ਵੁ ਬਿਦਾ ਮਨ ਵੱਫਰ ਤਾ
ਫ਼ਸਕਰਤੁ ਹਿਨਾ ਮਨ ਨਜ਼ਰ ਤਾ
ਨੈਣਾਂ ਦੀਆਂ ਫ਼ੌਜਾਂ ਸਿਰ ਚੜ੍ਹੀਆਂ​

ਮੁੱਖ ਚੰਦ ਬਦਰ ਸ਼ਾਸ਼ਾਨੀ ਏ
ਮਤੱਹੇ ਚਮਕਦੀ ਲਾਟ ਨੂਰਾਨੀ ਏ
ਕਾਲ਼ੀ ਜ਼ੁਲਫ਼ ਤੇ ਅੱਖ ਮਸਤਾਨੀ ਏ
ਮਖ਼ਮੂਰ ਅੱਖੀਂ ਹੁਣ ਮੱਧ ਭਰੀਆਂ​

ਦੋ ਅਬਰੂ ਕੋਸ ਮਿਸਾਲ ਦੱਸਣ
ਜੀਂ ਤੋਂ ਨੋਕ-ਏ-ਮਜ਼ਾ ਦੇ ਤੀਰ ਛੁੱਟਣ
ਲਬਾਂ ਸੁਰਖ਼ ਆਖਾਂ ਕਿ ਲਾਲ-ਏ-ਯਮਨ
ਚਿੱਟੇ ਦੰਦ ਮੋਤੀ ਦੀਆਂ ਹਨ ਲੜੀਆਂ​

ਇਸ ਸੂਰਤ ਨੂੰ ਮੈਂ ਜਾਣ ਆਖਾਂ
ਜਾ ਨਾਨ ਕਿ ਜਾਨ-ਏ-ਜਹਾਨ ਆਖਾਂ
ਸੱਚ ਆਖਾਂ ਤੇ ਰੱਬ ਦੀ ਸ਼ਾਨ ਆਖਾਂ
ਜਿਸ ਸ਼ਾਨ ਤੋ ਸ਼ਾਨਾਂ ਸਭ ਬਣੀਆਂ​

ਇਹ ਸੂਰਤ ਹੈ ਬੇ ਸੂਰਤ ਥੀਂ
ਬੇ ਸੂਰਤ ਜ਼ਾਹਰ ਸੂਰਤ ਥੀਂ
ਬੇਰੰਗ ਦੱਸੇ ਉਸ ਮੂਰਤ ਥੀਂ
ਵਿਚ ਵਹਦਤ ਫੱਟੀਆਂ ਜਦ ਘੜੀਆਂ​

ਦੱਸੇ ਸੂਰਤ ਰਾਹ ਬੇ ਸੂਰਤ ਦਾ
ਤੌਬਾ ਰਾਹ ਕੀ ਐਨ ਹਕੀਕਤ ਦਾ
ਪਰ ਕੰਮ ਨਹੀਂ ਬੇ ਸੂਝਤ ਦਾ
ਕੋਈ ਵਿਰਲਿਆਂ ਮੋਤੀ ਲੈ ਤੁਰੀਆਂ​

ਈਹਾ ਸੂਰਤ ਸ਼ਾਲਾ ਪੇਸ਼-ਏ-ਨਜ਼ਰ
ਰਹੇ ਵਕਤ-ਏ-ਨਜ਼ਾ ਤੇ ਰੋਜ਼-ਏ-ਹਸ਼ਰ
ਵਿਚ ਕਬਰ ਤੇ ਪੁਲ ਥੀਂ ਜਦ ਹੋਸੀ ਗੁਜ਼ਰ
ਸਭ ਖੋਟੀਆਂ ਥੀਸਨ ਤਦ ਖਰੀਆਂ​

ਯਅਤੀਕੁ ਰਬੱੁਕ ਦਾਸ ਤੁਸਾਂ
ਫ਼ਤਰਜ਼ਾਈ ਥੀਂ ਪੂਰੀ ਆਸ ਅਸਾਂ
ਲੱਜ ਪਾਲ਼ ਕ੍ਰੇਸੀ ਪਾਸ ਅਸਾਂ
ਵਾਸ਼ਫ਼ਅ ਤੁਸ਼ਫ਼ੱਅ ਸਹੀ ਪੜ੍ਹੀਆਂ​

ਲਾਹੋ ਮੁੱਖ ਤੋ ਮਖ਼ਤਤ ਬੁਰਦ ਯਮਨ
ਮਨ ਭਾ ਨੂਰੀ ਝਲਕ ਦਿਖਾਓ ਸੱਜਣ
ਓਹਾ ਮਿੱਠੀਆਂ ਗਾ ਲੀਨ ਅਲਾਉ ਮਿਟੱਹਨ
ਜੋ ਹਮਰਾ ਵਾਦੀ ਸਨ ਕਰਿਆਂ​

ਹੁਜਰੇ ਤੋਂ ਮਸਜਿਦ ਆਓ ਢੋਲਣ
ਨੂਰੀ ਝਾਤ ਦੇ ਕਾਰਨ ਸਾਰੇ ਸਕਣ
ਦੋ ਜੱਗ ਅੱਖੀਆਂ ਰਾਹ ਦਾ ਫ਼ਰਸ਼ ਕਰਨ
ਸਭ ਅੰਸੂ ਮੁਲਕ ਹੋਰਾਂ ਪਰੀਆਂ​

ਉਨ੍ਹਾਂ ਸਕਦੀਆਂ ਤੇ ਕੁਰਲਾਂਦੀਆਂ ਤੇ
ਲੱਖ ਵਾਰੀ ਸਦਕੇ ਜਾਂਦੀਆਂ ਤੇ
ਉਨ੍ਹਾਂ ਬਰਦੀਆਂ ਮੁਫ਼ਤ ਵਿਕਾ ਨਦੀਆਂ ਤੇ
ਸ਼ਾਲਾ ਆਉਣ ਵਿੱਤ ਵੀ ਉਹ ਘੜੀਆਂ​

ਸੁਬਹਾਨ ਅਲੱਲਾ ਮਾ ਅਜਮਲਕ
ਮਾ ਅਹਸਨਕ ਮਾ ਅਕਮਲਕ
ਕਿੱਥੇ ਮਿਹਰ ਅਲੀ ਕਿੱਥੇ ਤੇਰੀ ਸਨਾਹ
ਗੁਸਤਾਖ਼ ਅੱਖੀਂ ਕਿੱਥੇ ਜਾ ਅੜੀਆਂ​