ਡਰੀਂ ਨਾ ਘੁੱਪ ਹਨੇਰੇ ਤੋਂ

ਡਰੀਂ ਨਾ ਘੁੱਪ ਹਨੇਰੇ ਤੋਂ
ਰੱਖੀਂ ਆਸ ਸਵੇਰੇ ਤੋੰਂ

ਸੱਚ ਨੂੰ ਮੰਜ਼ਿਲ ਲੱਭੇ ਨਾ
ਰਸਤੇ ਟੀੜ੍ਹੇ ਮੀੜ੍ਹੇ ਤੋਂ

ਸ਼ਾਮਾਂ ਪੈਣ ਤੇ ਲੁਕ ਜਾਂਦਾ
ਸੂਰਜ ਡਰਦਾ ਨ੍ਹੇਰੇ ਤੋਂ

ਰੋ ਰੋ ਯਾਦਾਂ ਨਯੇ
ਸੋਚਦੇ ਸੁਣੇ ਵੇਹੜੇ ਤੋਂ

ਵੇਚ ਕੇ ਗਾਈਆਂ ਲੱਸੀ ਦੀ
ਆਸ ਨਾ ਵਛੇਰੇ ਤੋੰਂ

ਹਰ ਨੇਅਮਤ ਮਿਲ ਜਾਂਦੀ ਏ
ਇਕ ਮੌਲਾ ਦੇ ਡੇਰੇ ਤੋਂ

ਕਦ ਮੁਨੱਵਰ ਨਿਕਲੇਂਗਾ
ਦੋ ਨੈਣਾਂ ਦੇ ਘੇਰੇ ਤੋਂ