ਹੁਣ ਤੇ ਮੁਹੱਬਤਾਂ ਦੀ ਦੁਨੀਆ ਗ਼ੁਲਾਮ ਕਰਦੇ
ਹਰ ਕੰਮ ਜ਼ਾਲਮਾਂ ਦਾ ਮੂਲਾ ਤਮਾਮ ਕਰਦੇ

ਤੇਰੀ ਜ਼ਿਮੀਂ ਤੇ ਨੇ ਕਿੰਨੇ ਫ਼ਿਰਔਨ ਫਿਰਦੇ
ਤੇਰੇ ਨਬੀ ਦੀ ਉਮੱਤ ਦਾ ਕਤਲ-ਏ-ਆਮ ਕਰਦੇ

ਜਿਹਨਾਂ ਦੇ ਦਿਲ ਦਰਿੰਦੇ ਤੇ ਖ਼ੂਨ ਦੇ ਨੇ ਪਿਆਸੇ
ਉਨ੍ਹਾਂ ਦੀ ਖ਼ਤਮ ਯਾ ਰੱਬ ਜ਼ੁਲਮਤ ਦੀ ਸ਼ਾਮ ਕਰਦੇ

ਫਿਰ ਰਹਿਮਤਾਂ ਦਾ ਆਪਣੀ ਬਦਲ ਵਸਾ ਕੇ ਰੱਬਾ
ਹਰ ਦੇਸ ਇਸ ਜਹਾਂ ਦਾ ਦਾਰ ਅੱਸਲਾਮ ਕਰਦੇ

ਇਨਸਾਨ ਦੇ ਦਿਲਾਂ ਚੇ ਉਲਫ਼ਤ ਦਾ ਬੀਜ ਬੋ ਕੇ
ਅਮਨ ਵ ਸਲਾਮਤੀ ਦਾ ਪੈਦਾ ਨਿਜ਼ਾਮ ਕਰਦੇ