ਆ ਜਾ ਹੁਣ ਪਰਦੇਸੀ ਯਾਰਾ ਖੇਤ ਏ ਪਕਕ
ਰਸਤੇ ਤਕ ਤੱਕ ਤੇਰੇ ਸੱਜਣਾਂ ਅੱਖੀਆਂ ਗਈਆਂ ਥੱਕ

ਸਾਰੀ ਸਾਰੀ ਰਾਤ ਮੈਂ ਜਾਗਾਂ ਦਿਲ ਹੋਇਆ ਬੇ ਚੀਨ
ਕਾਂ ਵੀ ਸਾਰੇ ਚੁੱਪ ਬਨੇਰੇ ਰੋਵਣ ਮੇਰੇ ਨੈਣ

ਖ਼ੂਨ ਰਗਾਂ ਦਾ ਛੱਲਾਂ ਮਾਰੇ ਜਗਨ ਪਾਂਦਾ ਵੈਣ
ਸੁੱਕ ਸੁੱਕ ਤੇਰੇ ਬਾਹਝ ਇਹ ਪਿੰਡਾ ਹੋਇਆ ਜਿਵੇਂ ਕੱਖ

ਆ ਜਾ ਹੁਣ ਪਰਦੇਸੀ ਯਾਰਾ ਖੇਤ ਏ ਪਕਕ
ਰਸਤੇ ਤਕ ਤੱਕ ਤੇਰੇ ਸੱਜਣਾਂ ਅੱਖੀਆਂ ਗਈਆਂ ਥੱਕ

ਰੂਪ ਮੇਰਾ ਏ ਤੈਨੂੰ ਤੱਕ ਦਾ, ਰਸਤੇ ਤੱਕਣ ਗਹਿਣੇ
ਸੱਜਣ ਤੇਰੇ ਹਿਜਰ ਦੇ ਦੁੱਖੜੇ ਹੋਰ ਕਦੋਂ ਤੱਕ ਸਹਿਣੇ

ਥੈਲਾ ਭਰਿਆ ਚਿੱਠੀਆਂ ਲੈ ਕੇ ਹਰਕਾਰਾ ਆਨਦਾਆ
ਅੱਜ ਵੀ ਤੇਰਾ ਕੁੱਝ ਨਾ ਆਇਆ ਦੂਰੋਂ ਕਹਿ ਜਾਂਦਾਹ

ਦੁੱਖਾਂ ਭਰਿਆ ਇਹ ਦਿਲ ਮੇਰਾ ਗੀਤ ਇਲਮ ਦੇ ਗਾਂਦਾ
ਕੁੱਝ ਤੇ ਹੁਣ ਪ੍ਰਦੇਸੋਂ ਆ ਕੇ ਹਾਲ ਵੀ ਤਕਕ

ਆਜਾ ਹੁਣ ਪਰਦੇਸੀ ਯਾਰਾ ਖੇਤ ਏ ਪਕਕ
ਰਸਤੇ ਤਕ ਤੱਕ ਤੇਰੇ ਸੱਜਣਾਂ ਅੱਖੀਆਂ ਗਈਆਂ ਥੱਕ