ਪਤਝੜ ਦੀ ਸੀ ਨ੍ਹਿਰੀ

ਪਤਝੜ ਦੀ ਸੀ ਨ੍ਹਿਰੀ
ਕਰ ਗਈ ਲੰਡੀ ਬੇਰੀ

ਦੁਨੀਆ ਏ ਹਰ ਜਾਈ
ਨਾ ਤੇਰੀ ਨਾ ਮੇਰੀ

ਹਰ ਮਸਤੀ ਖ਼ਰਮਸਤੀ
ਇਹ ਅੱਖ ਦੀ ਹੇਰਾਫੇਰੀ

ਹਾਲ ਫ਼ਕੀਰਾਂ ਵਾਲਾ
ਗਲੀਆਂ ਲਈਏ ਫੇਰੀ

ਅੱਲ੍ਹਾ ਦੀ ਏ ਧਰਤੀ
ਫ਼ਾਨੀ ਬੰਦੇ ਘਿਰੀ

ਸੋਚ ਕੇ ਜੱਫੀ ਪਾਵੇਂ
ਸੀਨੇ ਸ਼ਾਨ ਉਚੇਰੀ

ਜ਼ੈਦ ਕਮਾਦ ਅੱਗਾ ਨਦਾ
ਖਾਵੇ ਬਿੱਕਰ ਗੰਡੇਰੀ

ਫੁੱਲ ਮੁਨੱਵਰ ਸਮਝੇ
ਕੰਡਿਆਂ ਦੀ ਸੀ ਢੇਰੀ