ਮੰਗਣ ਰਕਮ ਉਧਾਰੀ ਸਾਥੋਂ

ਮੰਗਣ ਰਕਮ ਉਧਾਰੀ ਸਾਥੋਂ
ਨਈਂ ਨਿਭਦੀ ਹੁਣ ਯਾਰੀ ਸਾਥੋਂ

ਅਸੀਂ ਨੱਕ ਨੱਕ ਆਏ ਹੋਏ ਆਂ
ਉਹ ਵੀ ਤੰਗ ਵਿਚਾਰੀ ਸਾਥੋਂ

ਭਾਗਾਂ ਵਾਲੀਏ ਲੇਟ ਹੋ ਗਏ ਆਣ
ਫੜੀ ਗਈ ਨਾ ਲਾਰੀ ਸਾਥੋਂ

ਐਵੇਂ ਗ਼ੁੱਸਾ ਕਰ ਬੈਠੀ ਏਂ
ਗੱਲ ਤੇ ਸੁਨ ਲਾ ਸਾਰੀ ਸਾਥੋਂ

ਮਾਸ਼ੂਕ ਈ ਰਹਿ ਮਾਂ ਨਾ ਬਣ
ਜਾ ਨਾ ਸਦਕੇ ਵਾਰੀ ਸਾਥੋਂ

ਟੀਮ ਮੁਸਲਸਲ ਹਾਰ ਰਈ ਏ
ਗਾਲਾਂ ਸੁਣਨ ਖਿਡਾਰੀ ਸਾਥੋਂ

ਗੋਗਿਆ ਖ਼ੋਰਿਆ ਕਾਹਦੇ ਬਦਲੇ
ਲੈਣ ਡਿਆ ਜ਼ਰਦਾਰੀ ਸਾਥੋਂ