ਵਾਫ਼ਰ ਕੋਲ਼ ਜੇ ਹੋਣ ਰੁਪਈਏ

ਵਾਫ਼ਰ ਕੋਲ਼ ਜੇ ਹੋਣ ਰੁਪਈਏ
ਸੱਜਣਾ ਨੂੰ ਲੈ ਮੁੱਲ ਈ ਲਈਏ

ਉਨ੍ਹਾਂ ਚਿਰ ਮੁਹੱਬਤ ਨਿਭਦੀ
ਜਿਹਨਾਂ ਚਿਰ ਕੁੱਝ ਦੇਂਦੇ ਰਹੀਏ

ਪਰ ਸਾਨੂੰ ਮੁਹੱਬਤ ਇੰਜ ਦੀ ਲੱਭੇ
ਨਾ ਕੁੱਝ ਦਈਏ ਨਾ ਕੁੱਝ ਲਈਏ

ਮੁਹੱਬਤਾਂ ਵਿਚੋਂ ਲੱਭਦਾ ਕੁੱਝ ਨਈਂ
ਮੁਹੱਬਤ ਕਰਨੀ ਛੱਡ ਨਾ ਦਈਏ

ਬਚੀਏ ਬੁਰੀਆਂ ਨਜ਼ਰਾਂ ਕੋਲੋਂ
ਆਜਾ ਓਧਰ ਵਖ਼ਰਿਆਂ ਬਹਈਏ

ਸੋਹਣਿਆਂ ਵੱਲੇ ਕੋਈ ਨਾ ਵੇਖੇ
ਸਾਰੇ ਆਸ਼ਿਕ ਕਰਲੋ ਤਹਈਏ

ਸੁਣਿਆ ਏਦਾਂ ਚਾਹਤ ਵਧਦੀ
ਆ ਹਾਂ ਗੋਗਿਆ ਲੜ ਨਾ ਪਈਏ