ਬਈ ਗਾਮੂ ਨੂੰ ਕਹਿੰਦੀ ਉਹਦੀ ਇਕ ਸਹੇਲੀ
ਜਦੋਂ ਦਾ ਬਣਿਆ ਮੇਰਾ ਤੂੰ ਬੇਲੀ
ਮੈਂ ਅੱਜ ਤੱਕ ਨਈਂ ਕੋਈ ਫ਼ਰਮਾਇਸ਼ ਕੀਤੀ
ਸਦਾ ਤੇਰੀ ਮੰਨੀ ਮੈਂ ਨਈਂ ਬਹਿਸ ਕੀਤੀ
ਮਾਸ਼ੂਕ ਹਾਲਾਂ ਫਟੀਕਾਂ ਨੇ ਪਾਉਂਦੇ
ਨਾ ਇਸ਼ਕ ਦੀ ਸੁਣਦੇ ਬੱਸ ਆਪਣੀ ਮਨਾਉਂਦੇ
ਗਾਮੂ ਕਿਹੰਦਾ ਤੁਸੀ ਕਰੋ ਜੇ ਇਸ਼ਾਰੇ
ਮੈਂ ਲੈ ਆਵਾਂ ਅੰਬਰਾਂ ਤੋਂ ਤੁਹਾਡੇ ਲਈ ਤਾਰੇ
ਤੇਰੀ ਕਸਮੇ ਹੋਵੇ ਨਾ ਪੋਰਾ ਵੀ ਥਕੇਵਾਂ
ਜੇ ਆਖੇਂ ਤੇ ਪਹਾੜਾਂ ਤੋਂ ਕਢ ਨਹਿਰ ਦੇਵਾਂ
ਵੇ ਮੈਂ ਸਭ ਜਾਣਦੀ ਹਾਂ ਪਤਾ ਮੈਨੂੰ ਸਾਰਾ
ਵੇ ਕਰ ਸਕਣਾ ਏਂ ਕੰਮ ਭਾਰੇ ਤੋਂ ਭਾਰਾ
ਲੈ ਮੇਰਾ ਵੀ ਇਕ ਕੰਮ ਕਰਕੇ ਵਿਖਾ ਦੇ
ਮੈਂ ਮੰਨਾਂਗੀ ਤਾਂ ਕਿਲੋ ਚੀਨੀ ਲਿਆ ਦੇ