ਰੱਬ ਜਾਣੇ ਪਈ ਕਿੰਜ ਦਾ ਦੌਰ ਆਇਆ

ਰੱਬ ਜਾਨੇ ਪਈ ਕਿੰਜ ਦਾ ਦੌਰ ਆਇਆ
ਹਰ ਖਾਵਣ ਦੀ ਚੀਜ਼ ਅਜ਼ੀਮ ਹੋ ਗਈ
ਸਕੀਮ ਕੱਡੀ ਸਰਕਾਰ ਨੇ ਮਾੜਿਆਂ ਲਈ
ਓਹ ਤਗੜਿਆਂ ਵਿਚ ਤਕਸੀਮ ਹੋ ਗਈ
ਬਾਕੀ ਗੱਲਾਂ ਤੇ ਗੋਗਾ ਜੀ ਇਕ ਪਾਸੇ
ਇਥੇ ਚੀਨੀ ਵੀ ਜਿਹੜੀ ਅਫ਼ੀਮ ਹੋ ਗਈ