ਮੈਂ ਵੀ ਚੱਲਣਾ ਐ ਨਾਲ

ਵਾਅ ਡੱਕ ਰਾਹ ਖਲੋਤੀ
ਮੈਂ ਵੀ ਚੱਲਣਾ ਐ ਨਾਲ

ਆਖਿਆਂ ਕੋਈ ਕੋਈ ਜਾਂਦਾ ਏ
ਲੱਗ ਹਿੱਕ ਨਾਲ ਉਹ ਬੋਲੀ
"ਹੁਣ ਮੈਂ ਕੋਈ ਕੋਈ ਹਾਂ"