ਮ੍ਹਾੜੇ ਮਿੱਤਰ ਸਮੁੰਦਰ ਸੁਣਵੋ

ਮ੍ਹਾੜੇ ਮਿੱਤਰ ਸਮੁੰਦਰ ਸੁਣਵੋ

ਗਏ ਲਾਲ ਕਮਾਈਆਂ ਕਰਨੇ
ਰਹੇ ਡਾਢਿਆਂ ਦਾ ਪਾਣੀ ਭਰਨੇ
ਦੇਗਾਂ ਖੜਕਨੀਆਂ
ਅੱਖੀਂ ਸੁੱਤੀਆਂ ਅੱਡੀਆਂ ਅੱਡੀਆਂ
ਸੜਕਾਂ ਧੜਕਨੀਆਂ
ਗਲ ਗਾਨੀ ਬਿਗਾਨੀ ਘੁਣਵੋ

ਮ੍ਹਾੜੇ ਮਿੱਤਰ ਸਮੁੰਦਰ ਸੁਣਵੋ

ਮ੍ਹਾੜੇ ਬੋਲ ਸਵਾਈਂ ਨਾਂ ਪਾਣੀ
ਪਹਿਰ ਦੁਪਹਿਰ ਕਹਾਣੀ
ਝੋਰੇ ਅਜ਼ਲਾਂ ਦੇ
ਕਾਲੇ ਵੱਟਿਆਂ ਪਾਣੀ ਲੰਘਣਾ
ਜਿੰਦ ਗਵਾਹੀ ਮੰਗਣਾ
ਮ੍ਹਾੜਾ ਉਜ਼ਰ ਨਹੀਂ
ਹੁਣ ਕੱਚੜਾ ਸੱਚੜਾ ਪੁਣਵੋ

ਮ੍ਹਾੜੇ ਮਿੱਤਰ ਸਮੁੰਦਰ ਸੁਣਵੋ