ਫ਼ੁੱਟ ਪਾਥ ਤੇ ਹਯਾਤੀ

ਆਲਸ ਦੇ ਮਾਰੇ ਹੋਏ ਸੂਰਜ
ਹਿੱਕ ਭੁਆਟਿਲ ਕੁੱਤੀ ਤੋਂ ਪੁੱਛਿਆ
"ਐ ਪੀੜਾਂ ਦੀ ਖਾਧੀ ਹੋਈ
ਤਖ਼ਲੀਕ ਕਿਹਦੀ ਏ?
ਜਿਹੜੀ ਸ਼ਹਿਰ ਦੇ ਗੰਦ ਦਾ
ਪੁਲਿੰਗ ਬਣਾ ਕੇ ਤੇ
ਭੁੱਖੀ ਤਕਦੀਰ ਦਾ ਸਿਰਾਣਾ
ਸਿਰ ਹੇਠ ਲੈ ਕੇ ਸੁੱਤੀ ਪਈ ਏ!!"
ਭੁਆਟਿਲ ਕੁੱਤੀ ਸੂਰਜ ਦੀ ਗੱਲ ਨੂੰ
ਆਪਣੀ ਕੂਕ ਦੇ ਰੱਸੇ
ਨਾਲ਼ ਫਾਹ ਦਿੱਤਾ ਤੇ
ਫ਼ੁੱਟਪਾਥ ਤੇ ਲੈਣ ਵਾਰ ਪਏ ਬੰਦਿਆਂ ਵਿਚੋਂ
ਸੰਗਦੀ ਸੰਗਾਦੀ ਹੋਈ ਅੱਗਾਂ ਲੱਘ ਗਈ
ਸੂਰਜ ਧੂੰ ਤੇ ਸ਼ੋਰ ਨਾਲ਼ ਮੂੰਹ ਧੋਤਾ
ਫ਼ੁੱਟਪਾਥ ਦੇ ਵਾਸੀ ਪੀੜਾਂ ਸਮੇਤ ਜਾਗ ਬੈਠੇ
ਤੇ ਸ਼ਹਿਰ ਵਿਚ ਵਾਵੇਲਾ ਮਚ ਗਿਆ