ਰਾਤ ਦਾ ਕੁਝੁੜ

ਅੱਖ ਵਿਚ ਸਝੁਰ ਫਬਿਆ ਈ ਨਈਂ
ਰਾਤ ਦਾ ਕੁਝੁੜ ਮੁੱਕਿਆ ਈ ਨਈਂ
ਭੁੱਖੀ ਦੀਗਰ ਕਛ ਕਿਤਾਬਾਂ ਭੂੰਗ ਕੇ ਹਟਣਾਂ
ਵਕਤ ਦੀ ਬੇ ਤਕਿਆਈ ਵੀ ਹਾਂ ਤੇ
ਬੇਤੁਕਾ ਜੀਵੁਣ,
ਮਹਿਜ਼ ਫਟੀਕ ਜਵਾਨੀ
ਆਪਣਾ ਆਪ ਵਿਸਾਰੀ ਵਤਨਾ
ਸ਼ਾਮ ਨਿੰਮਾਸ਼ੀ ਝਕੁੜ ਘੁਲਦਾਏ
ਸੋਚ ਵਿਚਾਲੋਂ ਲਹੂ ਪਿਆ ਡੁਲਦਾਏ
ਮੁਲਖ ਦੀ ਅੰਨ੍ਹੀ ਅੱਖ ਵੀ ਡਾਢੀ
ਦਿਲ, ਦੁਨੀਆ ਦੀ ਵੱਖ ਵੀ ਡਾਢੀ
ਬੇਹਿੰਮਤਾ ਹੋਇਆ ਅਲੀ ਸ਼ਾਹ ਨਿੰਮਾਣਾ
ਕਰੇ ਕੀ ਆਗ਼ੁਜ਼ ਭੁੱਖਾ ਭਾਣਾ
ਵਰਿਆਂ ਦਾ ਭੋਗ ਭੁਗੇਂਦਾ ਵਤਨਾ
ਤਿਆਂ ਦੀ ਤਾੰਗ ਕਰੇਂਦਾ ਵਤਨਾ

21 ਫਰਵਰੀ, ਪੰਜਾਬ ਯੂਨੀਵਰਸਟੀ, ਲਾਹੌਰ