ਨੱਕੀ ਬੁਖ਼ਾਰੀ
1999 –

ਨੱਕੀ ਬੁਖ਼ਾਰੀ

ਨੱਕੀ ਬੁਖ਼ਾਰੀ

ਨੱਕੀ ਬੁਖ਼ਾਰੀ 1999 ਵਿਚ ਝੰਗ ਦੇ ਹਿੱਕ ਨਿਵਾਹੀ ਇਲਾਕੇ ਪੱਠ ਬਹਾਦਰ ਠੱਠਾ ਫ਼ਜ਼ਲ ਸ਼ਾਹ ਸਯੱਦਾਂ ਆਲੀ ਵਿਚ ਜੰਮੇ. ਉਨ੍ਹਾਂ ਅਪਣੀਂ ਮੁੱਢਲੀ ਤਾਲੀਮ ਤਹਿਸੀਲ ਭਵਾਨਾ ਚੋਂ ਲਈ ਤੇ ਇਸ ਤੋਂ ਬਾਅਦ ਬੀ।ਏ ਤੇ ਅੰਗਰੇਜ਼ੀ ਅਦਬ ਵਿਚ ਐਮ ਏ ਦੀ ਤਾਲੀਮ ਪੰਜਾਬ ਯੂਨੀਵਰਸਿਟੀ ਲਹੌਰ ਚੋਂ ਲਈ। ਅਪਣੇ ਬਚਪਨ ਤੋਂ ਈ ਉਨ੍ਹਾਂ ਦਾ ਝਕਾਓ ਅਦਬ, ਸ਼ਾਇਰੀ ਤੇ ਤਾਰੀਖ਼ ਵਲ੍ਹ ਹਾ ਲਹੌਰ ਆਉਣ ਤੋਂ ਬਾਅਦ ਉਨ੍ਹਾਂ ਪੰਜਾਬੀ, ਉਰਦੂ ਤੇ ਆਲਮੀ ਅਦਬ ਦੇ ਨਾਲ਼ ਤਾਰੀਖ਼ ਤੇ ਫ਼ਲਸਫ਼ੇ ਦਾ ਵੀ ਮੁਤਾਲਿਆ ਕੀਤਾ ਜਿਸ ਉਨ੍ਹਾਂ ਦੇ ਸ਼ਉਰੀ ਸਫ਼ਰ ਨੂੰ ਨਵੀਆਂ ਰਾਹਾਂ ਤੇ ਨਵੇਲੀਆਂ ਸੋਚਾਂ ਦੇ ਪੱਖ ਦਿੱਤੇ ਇਸ ਸਫ਼ਰ ਉਨ੍ਹਾਂ ਦੀ ਸੋਚ, ਸਮਾਜੀ ਸੂਝ ਤੇ ਸਿਆਸੀ ਮਸਲਿਆਂ ਦੀ ਪਰਖ ਨੂੰ ਗਹਿਰਾ ਤੇ ਮਜ਼ਬੂਤ ਕਰ ਦਿੱਤਾ। ਉਨ੍ਹਾਂ ਅਪਣੀਂ ਤਖ਼ਲੀਕੀ ਸਫ਼ਰ ਦਾ ਆਗ਼ਾਜ਼ ਮੁੱਢਲੀ ਤਾਲੀਮ ਦੇ ਜ਼ਮਾਨੇ ਤੋਂ ਈ ਸ਼ੁਰੂ ਕਰ ਦਿੱਤਾ ਹਾ। ਉਨ੍ਹਾਂ ਉਰਦੂ, ਪੰਜਾਬੀ ਤੇ ਅੰਗਰੇਜ਼ੀ ਵਿਚ ਨਜ਼ਮਾਂ ਲਿਖੀਆਂ ਉਨ੍ਹਾਂ ਦਾ ਲਗਾਉ ਅਪਣੀਂ ਵਸੇਬ ਅਪਣੀਂ ਸਮਾਜ ਤੇ ਸਕਾਫ਼ਤ ਨਾਲ਼ ਬਹੁੰ ਢੇਰ ਏ ਜਿਹਦਾ ਵਰਤਾਰਾ ਤੇ ਇਜ਼ਹਾਰ ਉਨ੍ਹਾਦੀ ਪੰਜਾਬੀ ਸ਼ਾਇਰੀ ਵਿਚ ਨਜ਼ਰ ਆਉਂਦਾ ਏ। ਪੰਜਾਬੀ ਦੇ ਖ਼ਾਸ ਝੰਗੋਚੀ ਲਹਿਜੇ ਨਾਲ਼ ਵਾਬਸਤਗੀ ਹੋਣ ਦੀ ਵਜ੍ਹਾ ਤੋਂ ਉਨ੍ਹਾਂ ਬਾਬਾ ਫ਼ਰੀਦ,ਰਾ ਮੁਨੱਵਰ ਸਾਈਂ ਤੇ ਨਾਸਿਰ ਤਾਇਬ ਦੀ ਸ਼ਾਇਰੀ ਨੂੰ ਪੜ੍ਹਿਆ। ਉਨ੍ਹਾਂ ਦੀ ਸ਼ਾਇਰੀ ਅਪਣੇ ਇਜ਼ਹਾਰ ਤੇ ਅਸਲੂਬ ਦੀ ਜਿੱਦਤ ਦੇ ਨਾਲ਼ ਹਿੱਕ ਨਵਾਂ ਤੇ ਅਨੋਖਾ ਮੂੰਹ ਬੁੱਤ ਲੈ ਕੇ ਆਈ ਹੈ। ਝੰਗੋਚੀ ਲਹਿਜੇ ਇਚ ਜਦੀਦ ਨਜ਼ਮ ਦੇ ਇਬਤਦਾਈ ਸ਼ਾਇਰਾਂ ਚ ਨੱਕੀ ਬੁਖ਼ਾਰੀ ਦਾ ਨਾਂ ਸਰੇਫ਼ਹਿਰਿਸਤ ਏ। ਉਨ੍ਹਾਂ ਦੀ ਸ਼ਾਇਰੀ ਕੁਲ੍ਹ ਇਨਸਾਨ ਦੇ ਮਸਲੇ, ਵਿਸਨੂੰ ਦੇ ਦੁੱਖ , ਸਕਾਫ਼ਤ ਦੇ ਜ਼ਵਾਲ ਨਾਲ਼ ਫ਼ਰਦ ਦੀ ਜ਼ਾਤ ਦਾ ਇਜ਼ਹਾਰ ਵੀ ਕਰਦੀ ਨਜ਼ਰ ਆਉਂਦੀ ਏ। ਉਨ੍ਹਾਂ ਦੀ ਸ਼ਾਇਰੀ ਦੁੱਖ, ਹੁੱਸੜ ਤੇ ਮੁਹੱਬਤਾਂ ਦਾ ਚਨ੍ਹਾਂ ਹੈ ਜਿਹਦੇ ਵਿਚ ਝੰਗੋਚੀ ਰਹਿਤਲ ਦਾ ਪਾਣੀ ਵਗਦਾ ਹੈ।

ਨੱਕੀ ਬੁਖ਼ਾਰੀ ਕਵਿਤਾ

ਨਜ਼ਮਾਂ