ਮੈਂ ਥੱਕ ਗਿਆਂ

ਏਸ ਕੁਲਹਿਣੀ ਹਯਾਤੀ ਦੇ ਪਿੰਡੇ ਇਚੋਂ
ਵਗਦਾ ਰੱਸੇ
ਮੇਰੇ ਲਹੂ ਦੀ ਫਾਟ ਤਰਕਾ ਗਿਆ ਏ
ਚੰਨ ਦੀ ਮੋਹਨੜੀ ਚਾਨੜੀ ਨੂੰ ਪੁੱਜਦੀਆਂ ਅੱਖੀਂ ਨੂੰ
ਇਨ੍ਹਾਂ ਸ਼ਾਹਰਾਂ ਦੇ ਲਾਪਰਵਾਹ ਘਟੀਆਂ ਦੀ
ਛਾਟਾਂ ਤੜਕਾ ਛਡਿਆਏ
ਮੇਰਾ ਸਿਰ ਇੰਜ ਉੱਡਦਾ ਪਿਆਏ ਜਿਵੇਂ
ਤੱਤੇ ਤੋਵੇ ਤੇ ਸੜਦਾ ਹੋਇਆ ਘਿਓ ਤ੍ਰਾਟਾਂ ਮਾਰਦਾਏ
ਹਰ ਲਹਿਜ਼ਾ
ਮੇਰੇ ਜੂਦ ਐਚੋਂ ਲੰਬ ਬਨੜ ਕੇ ਉਠਦਾਏ
ਤੇ ਮੇਰੀ ਜੀਭ ਪਨਾਹ ਮੰਗਦਿਆ ਮੰਗਦਿਆ
ਮੇਰੇ ਸੜ ਮੋਏ ਲਵਜ਼ਾਂ ਦਾ
ਕਫ਼ਨ ਬਨੜਨ ਦੇ ਆਹਰ ਐਚ ਲੱਗ ਜਾਂਦੀ ਏ
ਮੇਰੀ ਕੂਕੇਂਦੀ ਚੁੱਪ ਕਦੀ ਨਾ ਮਰਨੜ ਆਲਿਆਂ ਪੈੜਾਂ ਦਾ
ਫਾਹ ਬਣ ਜਾਂਦੀ ਏ
ਤੇ ਮੇਰੀ ਰੂਹ ਨੂੰ ਧਾੜ ਪਈ ਰਾਹਨਦੀ ਏ
ਮੇਰਾ ਜ਼ਿਹਨ ਝਰ ਗਿਆਏ
ਤੇ ਮੇਰੀ ਸੂਝ ਦੀ ਕਾਲ਼ ਕੋਠੜੀ ਵਿਚ
ਡਰ ਦਿਆਂ ਚਾਮ ਚਿੱਠੀਆਂ ਘਰ ਬਣਾਈ ਬੈਠੀਆਂ ਹਨ
ਤੇ ਮੈਂ ਡਰ ਗਿਆਂ
ਮੈਨੂੰ ਜੱਗ ਤੇ ਵਸਾਹ ਕੋਏ ਨਹੀਂ ਰਿਹਾ
ਦੇਣਾ ਦੇ ਚਾਨਨੜ ਸਾਡੀਆਂ ਖ਼ਵਾਬਾਂ ਤੇ
ਸਾਡੀਆਂ ਕਮਾਈਆਂ ਤੇ ਡਾਕਾ ਮਾਰਿਆਏ
ਤੇ ਰਾਤ ਦੇ ਹਨੇਰੀਆਂ ਸਾਡੀਆਂ ਕਰ ਮਾਨੜੀਆਂ ਹੋਇਆਂ
ਰੂਹਾਂ ਨੂੰ ਦਬਕਾਈ ਰਖਿਆਏ
ਏਸ ਪਾਰੋਂ
ਮੌਤ ਮੈਨੂੰ ਆਪਨੜੀ ਮਾਂ ਨਾਲੋਂ ਢੇਰ ਸੁਜਾਖੀ ਲਗਦੀ ਏ
ਮੌਤ ਸਾਨੂੰ ਸਾਡੀਆਂ ਮਾਵਾਂ ਨਾਲੋਂ ਢੇਰ ਪਿਆਰ ਕਰੇਂਦੀ ਏ
ਤੇ ਇਸੀ ਕਮਲੇ ਮੌਤ ਤੋਂ ਪਰਾਂ ਪਰਾਂ ਭੱਜਦੇ ਹਾਈ
ਮੌਤ ਹਿਕੁ ਹਿੱਕ ਵਸੀਲਾ ਤੇ ਪੀੜਾਂ ਦਾ ਦਾਰੂ ਮਲੂਮ ਹੁੰਦੀ ਏ
ਪਰ ਹਯਾਤੀ ਦੇ ਲਹੂ ਵਿਚ ਜਿਹੜੀ ਮੌਤ ਵਗਦੀ ਪਈ ਏ
ਏ ਜੀਵਨੜ ਦੇ ਬੇਲੇ ਨੂੰ ਕਦੀ ਚਿੱਤਰ ਦਿਹਾੜ ਨਾ ਵੀਖਨੜ ਦੇਸੀ
ਸੰਝ ਨੂੰ ਖਾਂਦੀ ਹੋਈ ਏਸ ਮੌਤ ਦਾ ਮਨਾ ਵੇਖ ਵੇਖ ਕੇ
ਮੈਂ ਬਾਹਲ਼ਾ ਡਰ ਗਿਆਂ

ਯਾਰ ਮੈਂ ਥੱਕ ਗਿਆਂ
ਏਸ ਹਯਾਤੀ ਦੇ ਇੰਨੇ ਪੱਧ ਤੋਂ
ਏਸ ਬੇਤੁਕੇ ਮੁਲਖ ਦੀ ਭੁੱਖੀ ਚਿੜਚਿੜ ਤੋਂ
ਏਸ ਵਸੇਬ ਦੀ ਸ਼ਿਪ ਘੜੁੱਪ ਤੋਂ
ਏਸ ਲੋਟੀ ਦੇ ਮਾਲ ਨਾਲ਼ ਵਸਾਏ ਹੋਏ ਦੇਸ ਤੋਂ
ਏਸ ਖੋ ਤਰੋੜ ਤੇ ਲੋਟ ਖਸੁੱਟ ਦੇ
ਜ਼ੁਲਮੀ ਨਿਜ਼ਾਮ ਤੋਂ
ਮੈਂ ਥੱਕ ਗਿਆਂ
ਯਾਰ ਮੈਂ ਥੱਕ ਗਿਆਂ
ਆਪਨੜੇ ਆਪ ਤੋਂ
ਆਪਨੜੀ ਚੁੱਪ ਤੋਂ
ਤੇ ਆਪਨੜੇ ਲੌ ਹੱਲੇ ਲੂਜ਼ਾਂ ਤੋਂ
ਆਪਨੜੇ ਕਾਨੜੇ ਹਾਸਿਆਂ
ਤੇ ਹਿੱਕ ਤੇ ਟੰਗੇ ਹੋਏ ਵੀਨੜਾਂ ਤੋਂ
ਮੈਂ ਡਿੱਖ ਗਿਆਂ

ਮੈਂ ਥੱਕ ਗਿਆਂ
ਤੇ ਪੱਧ ਅਜੇ ਸ਼ੁਰੂ ਹੋਇਆਏ