ਮੌਤ ਦਾ ਚੇਤਰ

ਮੌਤ ਦਾ ਚੇਤਰ
(ਭਗਤ ਸਿੰਘ ਤੇ ਉਹਦੇ ਬਿੱਲੀਆਂ ਕਾਣ)

ਚੇਤਰ ਚੇਤਰੇ
ਦਿਨ ਦੀ ਖਿੰਡੀ ਹੋਈ ਛਾਤੀ ਤੇ
ਰੰਗਾਂ ਤੇ ਖ਼ੁਸ਼ਬੂਆਂ ਦੇ ਸ਼ੌਕੀ
ਸਾਡੇ ਜਵਾਨਾਂ ਕਾਂਣ
ਫਾਸੀ ਦੇ ਫੰਦੇ
ਤੇ ਦਿਨ ਦੀ ਛਾਤੀ ਵਿਚੋਂ
ਮੌਤ ਰਿਸਣ ਲੱਗ ਪਈ
ਅਸਾਂ ਹਯਾਤੀ ਨੂੰ ਸੱਦ ਮਾਰੇ
ਤੇ ਸਾਡੀਆਂ ਆਵਾਜ਼ਾਂ
ਲਹੂ ਦੀ ਡੱਲ ਬਣ ਗਈਆਂ

ਮੌਤ ਚਾਰ ਜਵਾਨਾਂ ਦੀ ਨੀਂ
ਮੌਤ ਉਨ੍ਹਾਂ ਵਿਚਾਰਾਂ ਦੀ
ਜਿਹੜੇ ਸਾਡੇ ਆਪਣੇ ਆਪ ਨੂੰ
ਓਸਤਾ ਦੇਂਦਿਨ ਆਪਣਾ ਆਪ ਨਿਤਾਰਣ ਦੀ
ਮੌਤ ਰੰਗਾਂ ਤੇ ਖ਼ੁਸ਼ਬੂਆਂ ਦੇ ਰੂਪ ਦੀ
ਗੀਤਾਂ ਤੇ ਪਿਆਰ ਪ੍ਰੀਤ ਦੇ ਖ਼ਵਾਬਾਂ ਦੇ ਮੇਲ ਦੀ
ਮੌਤ ਹਯਾਤੀ ਦੇ ਸੋਹਣ ਦੀ
ਅਸੀ ਅੱਜ ਨਾ ਹੋਂਦ ਦੀ ਖ਼ਾਕ ਬਣ ਗਏ ਹਾ
ਨਾ ਖ਼ਵਾਂਦਾ ਅੱਜ ਤੇ ਜ਼ੁਲਮ ਦੀ ਭੱਠੀ ਵਿਚ ਸੜਦਾ ਹੋਇਆ ਕੱਲ
ਇਹੋ ਕੁੱਝ ਤਾਂ ਹੈ ਸਾਡੇ ਜੀਵਣ ਦੀ ਝੋਲ਼ੀ ਵਿਚ
ਅਸੀ ਮੌਤ ਦਾ ਹਾਸਾ ਤੇ ਹਯਾਤੀ ਦਾ ਮੋਕਾਲਾ!
ਸਾਡਾ ਆਪਣਾ ਆਪ ਫਾਏ ਲਾਇਆ ਗਿਆਏ

ਸਾਡੀਆਂ ਮੋਈਆਂ ਆਸਾਂ ਦੇ ਹੱਡ ਲੈ ਕੇ
ਕਿਤਨੇ ਚੇਤਰ ਲੈਹ ਗਏ
ਤਰੀਖ਼ ਦੇ ਕਾਲੇ ਖੂਹ ਵਿਚ
ਵੇਲ਼ਾ ਜਾਣਦਾਏ
ਪਰ ਉਸ ਬੇਰੀ ਤੇ ਕੂਕਦੀਆਂ
ਚਿੜੀਆਂ ਨੂੰ ਖ਼ਬਰ ਹੈ ਯਾ ਨਈਂ ?
ਮੇਰੇ ਲਹੂ ਵਿਚ ਝੁਰਝੁਰੀ ਪੋਂਦੀ ਏ
ਤੇ ਮੈਂ ਚੁੱਪ ਦੇ ਸਿਵਲ ਤੇ
ਮੁਰਝਿਆ ਹੋਇਆ ਫੁੱਲ ਬਣਿਆ ਰਹਿ ਜਾਂਦਾ ਹਾਂ